ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦਿਆਰਥਣਾਂ ਵੱਲੋਂ ਵਿੱਦਿਅਕ ਦੌਰਾ

ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ ਸੰਸਥਾ ਦੇ ਸੱਭਿਆਚਾਰਕ ਕਲੱਬ ਵੱਲੋਂ ਐੱਮ.ਏ. ਅਤੇ ਬੀ.ਏ. ਦੀਆਂ ਵਿਦਿਆਰਥਣਾਂ ਨੂੰ ਵਿੱਦਿਅਕ ਦੌਰੇ ’ਤੇ ਨਾਭਾ ਦੀ ਪ੍ਰਸਿੱਧ ਬਾਗੜੀਆਂ ਹਵੇਲੀ ਲਿਜਾਇਆ ਗਿਆ।  ਵਿਦਿਆਰਥਣਾਂ ਨੇ ਇਸ ਦੌਰੇ ਦੌਰਾਨ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ...
Advertisement

ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ ਸੰਸਥਾ ਦੇ ਸੱਭਿਆਚਾਰਕ ਕਲੱਬ ਵੱਲੋਂ ਐੱਮ.ਏ. ਅਤੇ ਬੀ.ਏ. ਦੀਆਂ ਵਿਦਿਆਰਥਣਾਂ ਨੂੰ ਵਿੱਦਿਅਕ ਦੌਰੇ ’ਤੇ ਨਾਭਾ ਦੀ ਪ੍ਰਸਿੱਧ ਬਾਗੜੀਆਂ ਹਵੇਲੀ ਲਿਜਾਇਆ ਗਿਆ।  ਵਿਦਿਆਰਥਣਾਂ ਨੇ ਇਸ ਦੌਰੇ ਦੌਰਾਨ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕੀਤੀ। ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਇਤਿਹਾਸਕ ਇਮਾਰਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ, ਸਿੱਖਿਆ ਨਾਲ ਜੋੜੀ ਸੱਭਿਆਚਾਰਕ ਸੂਝ ਵਧਾਉਣਾ ਤੇ ਉਨ੍ਹਾਂ ਨੂੰ ਸਿੱਖਣ ਨਾਲ-ਨਾਲ ਅਨੁਭਵਾਤਮਕ ਗਿਆਨ ਦੇ ਨਾਲ ਜੋੜਨਾ ਸੀ। ਕਾਲਜ ਪ੍ਰਿੰਸੀਪਲ ਡਾ. ਚਰਨਦੀਪ ਸਿੰਘ ਨੇ ਇਸ ਟੂਰ ਲਈ ਪੰਜਾਬੀ ਵਿਭਾਗ ਦੇ ਡਾ. ਗੁਰਦੀਪ ਕੌਰ, ਡਾ. ਹਰਮੀਤ ਕੌਰ ਸਿੱਧੂ , ਪ੍ਰੋ. ਹਰਦੀਪ ਕੌਰ , ਪ੍ਰੋ. ਅਮਨਦੀਪ ਕੌਰ, ਲੈਕ. ਦਿਲਰਾਜ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਦੀ ਸ਼ਾਲਾਘਾ ਕੀਤੀ।

Advertisement
Advertisement
Show comments