ਬਠਿੰਡਾ ਦਾ ਵਿੱਦਿਅਕ ਟੂਰ ਲਾਇਆ
ਮਾਨਸਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਸ਼ਨਗੜ੍ਹ (ਮਾਨਸਾ) ਵੱਲੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬਠਿੰਡਾ ਵਿੱਚ ਬੀੜ ਤਲਾਬ ਤੇ ਰੋਜ਼ ਗਾਰਡਨ ਦੇਖਣ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਲਿਜਾਇਆ ਗਿਆ। ਪ੍ਰਿੰਸੀਪਲ ਕਸ਼ਮੀਰ ਸਿੰਘ...
Advertisement
ਮਾਨਸਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਸ਼ਨਗੜ੍ਹ (ਮਾਨਸਾ) ਵੱਲੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬਠਿੰਡਾ ਵਿੱਚ ਬੀੜ ਤਲਾਬ ਤੇ ਰੋਜ਼ ਗਾਰਡਨ ਦੇਖਣ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਲਿਜਾਇਆ ਗਿਆ। ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਟੂਰ ਅਧਿਆਪਕਾ ਪਿੰਕੀ ਰਾਣੀ ਦੀ ਅਗਵਾਈ ਹੇਠ ਲਿਜਾਇਆ ਗਿਆ। ਟੂਰ ਦੌਰਾਨ ਵਿਦਿਆਰਥੀਆਂ ਨੂੰ ਜਿੱਥੇ ਵੰਨ-ਸਵੰਨੀਆਂ ਥਾਵਾਂ ਦਿਖਾਈਆਂ ਗਈਆਂ, ਉੱਥੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ’ਤੇ ਲਿਜਾ ਕੇ ਜਾਣੂ ਕਰਵਾਇਆ ਗਿਆ।-ਪੱਤਰ ਪ੍ਰੇਰਕ
Advertisement
Advertisement
