ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਐਜੂਕੇਟ ਪੰਜਾਬ’ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਦੀ ਫ਼ੀਸ ਲਈ ਮੁਹਿੰਮ

ਫਿਰੋਜ਼ਪੁਰ ਦੇ ਅੱਠ ਪਿੰਡਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ
ਫ਼ੀਸਾਂ ਲਈ ਚੈੱਕ ਦਿੰਦੇ ਹੋਏ ‘ਐਜੂਕੇਟ ਪੰਜਾਬ’ ਦੇ ਮੁਖੀ ਭਾਈ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲੇ।
Advertisement

‘ਐਜੂਕੇਟ ਪੰਜਾਬ ਪ੍ਰਾਜੈਕਟ’ ਸੰਸਥਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ 12 ਪਿੰਡਾਂ ਦਾ ਜੀਵਨ ਮੁੜ ਪੱਟੜੀ ’ਤੇ ਲਿਆਉਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਸੰਸਥਾ ਦੇ ਵਾਲੰਟੀਅਰ ਪੜਾਅਵਾਰ ਇੱਕ-ਇੱਕ ਕਰਕੇ ਚੁਣੌਤੀਆਂ ਨੂੰ ਦੂਰ ਕਰ ਰਹੇ ਹਨ। ਇਸੇ ਲੜੀ ਤਹਿਤ ਸੰਸਥਾ ਨੇ 12 ਪਿੰਡਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ ਹੈ। ਸੰਸਥਾ ‘ਐਜੂਕੇਟ ਪੰਜਾਬ’ ਨੇ ਫਿਰੋਜ਼ਪੁਰ ਦੇ ਅੱਠ ਪਿੰਡਾਂ ਦੇ 370 ਵਿਦਿਆਰਥੀਆਂ ਲਈ 47.40 ਲੱਖ ਰੁਪਏ ਫ਼ੀਸ ਵਜੋਂ ਵੰਡਣ ਦੀ ਸ਼ੁਰੂਆਤ ਕੀਤੀ ਹੈ। ਇਸ ਯਤਨ ਤਹਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਪਿੰਡ ਕਟੋਰਾ ਵਿਚ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਫ਼ੀਸਾਂ ਦਿੱਤੀਆਂ। ਸੰਸਥਾ ਦੇ ਮੁਖੀ ਭਾਈ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਤਕਰੀਬਨ 500 ਵਿਦਿਆਰਥੀਆਂ ਦੀ ਪੜ੍ਹਾਈ ਲਈ ਅਗਲੇ ਸਾਲ ਤੱਕ ਫ਼ੀਸਾਂ ਦੇਣ ਦੀ ਮੁਹਿੰਮ ਆਰੰਭੀ ਹੈ, ਜੋ 31 ਮਾਰਚ 2026 ਤੱਕ ਜਾਰੀ ਰਹੇਗੀ। ਐਜੂਕੇਟ ਪੰਜਾਬ ਮੁਤਾਬਕ ਫਿਰੋਜ਼ਪੁਰ ਦੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਸਿੱਧੀਆਂ ਸਕੂਲਾਂ ਵਿੱਚ ਜਮ੍ਹਾਂ ਕਰਾਈਆਂ ਜਾਣਗੀਆਂ। ‘ਐਜੂਕੇਟ ਪੰਜਾਬ’ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਪਿੰਡਾਂ ਦੀ ਸੇਵਾ ਅਤੇ ਮੁੜ-ਵਸੇਬੇ ਦੌਰਾਨ ਕਈ ਵੱਡੀਆਂ ਔਕੜਾਂ ਆਈਆਂ, ਪਰ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮਿਸ਼ਨ ਨੂੰ ਬੜੀ ਹੀ ਤਨਦੇਹੀ ਨਾਲ ਨੇਪਰੇ ਚਾੜ੍ਹਿਆ ਹੈ ਅਤੇ ਭਵਿੱਖ ਵਿਚ ਵੀ ਉਹ ਲੋਕ-ਭਲਾਈ ਦੇ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰਦੇ ਰਹਿਣਗੇ।

Advertisement
Advertisement
Show comments