ਭੁੱਚੋ ਮੰਡੀ ਦਾ ਡੀਐੱਸਪੀ ਭ੍ਰਿਸ਼ਟਾਚਾਰ ਮਾਮਲੇ ’ਚ ਨਾਮਜ਼ਦ
ਵਿਜੀਲੈਂਸ ਬਿਊਰੋ ਬਠਿੰਡਾ ਨੇ ਭੁੱਚੋ ਮੰਡੀ ਵਿਖੇ ਤੈਨਾਤ ਡੀਐੱਸਪੀ ਰਵਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਇਸ ਮਾਮਲੇ ਦੀ ਸ਼ੁਰੂਆਤ 1 ਜੁਲਾਈ ਨੂੰ ਹੋਈ ਸੀ, ਜਦੋਂ ਡੀਐੱਸਪੀ ਦੇ ਰੀਡਰ ਰਾਜ ਕੁਮਾਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ...
Advertisement
ਵਿਜੀਲੈਂਸ ਬਿਊਰੋ ਬਠਿੰਡਾ ਨੇ ਭੁੱਚੋ ਮੰਡੀ ਵਿਖੇ ਤੈਨਾਤ ਡੀਐੱਸਪੀ ਰਵਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਇਸ ਮਾਮਲੇ ਦੀ ਸ਼ੁਰੂਆਤ 1 ਜੁਲਾਈ ਨੂੰ ਹੋਈ ਸੀ, ਜਦੋਂ ਡੀਐੱਸਪੀ ਦੇ ਰੀਡਰ ਰਾਜ ਕੁਮਾਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕੀਤਾ ਸੀ। ਇਹ ਰਕਮ ਡੀਐੱਸਪੀ ਦੀ ਸਰਕਾਰੀ ਗੱਡੀ ਵਿੱਚੋਂ ਬਰਾਮਦ ਹੋਈ ਸੀ, ਜਿਸ ਨਾਲ ਅਧਿਕਾਰੀ ਦੀ ਭੂਮਿਕਾ ਸ਼ੱਕੀ ਮੰਨੀ ਗਈ। ਵਿਜੀਲੈਂਸ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਦੱਈ ਪਰਮਜੀਤ ਕੌਰ ਵਾਸੀ ਕਲਿਆਣ ਸੁੱਖਾ ਨੇ ਆਪਣੇ ਪਤੀ ਅਤੇ ਪੁੱਤਰਾਂ ਖ਼ਿਲਾਫ਼ ਥਾਣਾ ਨਥਾਣਾ ਵਿੱਚ ਦਰਜ ਪਰਚੇ ਦੀ ਇਨਕੁਆਰੀ ਡੀਐਸਪੀ ਰਵਿੰਦਰ ਸਿੰਘ ਕੋਲ ਲਗਾਈ ਹੋਈ ਸੀ। ਇਸ ਕੇਸ ਨੂੰ ਬੇਗੁਨਾਹ ਦਰਸਾਉਣ ਲਈ ਡੀਐੱਸਪੀ ਦੇ ਨਾਂ ’ਤੇ ਰੀਡਰ ਰਾਜ ਕੁਮਾਰ ਨੇ ਮੁਦੱਈ ਤੋਂ ਪਹਿਲਾਂ ਪੰਜ ਲੱਖ ਰੁਪਏ ਮੰਗੇ ਪਰ ਫਿਰ ਇਹ ਸੌਦਾ ਦੋ ਲੱਖ ਰੁਪਏ ਵਿੱਚ ਤੈਅ ਹੋਇਆ। ਮਾਮਲੇ ਦੀ ਪੜਤਾਲ ਤੋਂ ਬਾਅਦ ਡੀਐੱਸਪੀ ਰਵਿੰਦਰ ਸਿੰਘ ਨੂੰ ਵਿਜੀਲੈਂਸ ਨੇ ਰਿਸ਼ਵਤਖੋਰੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ।
Advertisement
Advertisement