ਨਸ਼ਾ ਤਸਕਰ 2 ਕਿੱਲੋ 768 ਗ੍ਰਾਮ ਅਫੀਮ ਸਣੇ ਗ੍ਰਿਫ਼ਤਾਰ
ਸੀਆਈਏ ਸਟਾਫ ਕਾਲਾਂਵਾਲੀ ਦੀ ਟੀਮ ਨੇ ਪਿੰਡ ਸਾਲਮ ਖੇੜਾ ਤੋਂ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਲੱਖਾਂ ਰੁਪਏ ਦੀ 2 ਕਿਲੋ 768 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਕੇਸ਼ ਯਾਦਵ ਉਰਫ਼ ਮਿੱਤਰਾ ਵਾਸੀ ਰੰਗੀਆ ਥਾਣਾ ਮਾਨਾਟੂ ਜ਼ਿਲ੍ਹਾ ਪਲਾਮੂ...
Advertisement
ਸੀਆਈਏ ਸਟਾਫ ਕਾਲਾਂਵਾਲੀ ਦੀ ਟੀਮ ਨੇ ਪਿੰਡ ਸਾਲਮ ਖੇੜਾ ਤੋਂ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਲੱਖਾਂ ਰੁਪਏ ਦੀ 2 ਕਿਲੋ 768 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਕੇਸ਼ ਯਾਦਵ ਉਰਫ਼ ਮਿੱਤਰਾ ਵਾਸੀ ਰੰਗੀਆ ਥਾਣਾ ਮਾਨਾਟੂ ਜ਼ਿਲ੍ਹਾ ਪਲਾਮੂ ਝਾਰਖੰਡ ਵਜੋਂ ਹੋਈ ਹੈ।
ਕਾਲਾਂਵਾਲੀ ਦੇ ਡੀ.ਐਸ.ਪੀ. ਸੰਦੀਪ ਧਨਖੜ ਨੇ ਦੱਸਿਆ ਕਿ ਪੁਲੀਸ ਟੀਮ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਔਢਾਂ ਦੇ ਬੱਸ ਸਟੈਂਡ ਤੋਂ ਮੰਡੀ ਡੱਬਵਾਲੀ ਵੱਲ ਜਾ ਰਹੀ ਸੀ। ਜਦੋਂ ਉਹ ਪਿੰਡ ਸਾਲਮ ਖੇੜਾ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਬੈਕਪੈਕ ਲੈ ਕੇ ਖੜ੍ਹਾ ਸੀ। ਜੋ ਪੁਲੀਸ ਟੀਮ ਨੂੰ ਆਉਂਦੇ ਦੇਖ ਕੇ ਮੂੰਹ ਮੋੜ ਕੇ ਖੜ੍ਹਾ ਹੋ ਗਿਆ ਸੀ। ਸ਼ੱਕ ਦੇ ਆਧਾਰ ’ਤੇ ਸਟਾਫ਼ ਦੀ ਮਦਦ ਨਾਲ ਨੌਜਵਾਨ ਨੂੰ ਫੜ ਲਿਆ ਗਿਆ।
Advertisement
Advertisement