ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਰਾਈਵਰ ਦੀ ਪਿਕਅਪ ’ਚੋਂ ਲਾਸ਼ ਮਿਲੀ

ਇਥੇ ਤੜਕਸਾਰ ਧਨੌਲਾ ਭੀਖੀ ਸੜਕ ’ਤੇ ਪਿਕਅਪ ਜੀਪ ’ਚੋਂ ਡਰਾਈਵਰ ਦੀ ਲਾਸ਼ ਮਿਲੀ| ਪੁਲੀਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ| ਮ੍ਰਿਤਕ ਦੀ ਸ਼ਨਾਖ਼ਤ ਸਤਪਾਲ ਸਿੰਘ ਪਿੰਡ ਅਸਪਾਲ ਕਲਾਂ ਵਜੋਂ ਹੋਈ। ਮ੍ਰਿਤਕ ਸੱਤਪਾਲ ਸਿੰਘ ਦੀ...
Advertisement

ਇਥੇ ਤੜਕਸਾਰ ਧਨੌਲਾ ਭੀਖੀ ਸੜਕ ’ਤੇ ਪਿਕਅਪ ਜੀਪ ’ਚੋਂ ਡਰਾਈਵਰ ਦੀ ਲਾਸ਼ ਮਿਲੀ| ਪੁਲੀਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ| ਮ੍ਰਿਤਕ ਦੀ ਸ਼ਨਾਖ਼ਤ ਸਤਪਾਲ ਸਿੰਘ ਪਿੰਡ ਅਸਪਾਲ ਕਲਾਂ ਵਜੋਂ ਹੋਈ। ਮ੍ਰਿਤਕ ਸੱਤਪਾਲ ਸਿੰਘ ਦੀ ਲਾਸ਼ ਜੀਪ ਦੀ ਪਿਛਲੀ ਕੰਡਕਟਰ ਸਾਇਡ ’ਤੇ ਲਟਕ ਰਹੀ ਸੀ| ਘਟਨਾ ਦੀ ਸੂਚਨਾ ਮ੍ਰਿਤਕ ਦੇ ਘਰ ਵਾਲਿਆਂ ਨੂੰ ਦਿੱਤੀ ਗਈ ਅਤੇ ਮ੍ਰਿਤਕ ਦੀ ਲਾਸ਼ ਬਰਨਾਲਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਗਈ| ਪੁਲੀਸ ਨੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ| ਪੁਲੀਸ ਵੱਲੋਂ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement
Advertisement