ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਜੇਤੂ ਖਿਡਾਰੀਆਂ ਦਾ ਸਨਮਾਨ; ਮੁੰਡੇ-ਕੁਡ਼ੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਜਿੱਤੇ ਤਗ਼ਮੇ
ਮਾਨਸਾ ਵਿੱਚ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

69ਵੀਆਂ ਜ਼ਿਲ੍ਹਾ ਮਾਨਸਾ ਸਰਦ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ।

ਮੁਕਾਬਲਿਆਂ ਵਿੱਚ ਤੀਹਰੀ ਛਾਲ ਅੰਡਰ-19 (ਕੁ) ਵਿੱਚ ਮਨਰੂਪ ਕੌਰ ਸਰਦੂਲਗੜ੍ਹ ਨੇ ਪਹਿਲਾ, ਪੈਮਲਪ੍ਰੀਤ ਕੌਰ ਜੋਗਾ ਨੇ ਦੂਜਾ, ਪਿੰਕੀ ਸਰਦੂਲਗੜ੍ਹ ਨੇ ਤੀਜਾ, ਅੰਡਰ-14 (ਮੁੰਡੇ) 100 ਮੀਟਰ ਦੌੜ ਵਿੱਚ ਰੋਬਿਨਪ੍ਰੀਤ ਸਿੰਘ ਮਾਨਸਾ ਨੇ ਪਹਿਲਾ, ਸੁਰਿੰਦਰ ਸਿੰਘ ਬੋਹਾ ਨੇ ਦੂਜਾ, ਰੋਹਨ ਕੁਮਾਰ ਜੋਗਾ ਨੇ ਤੀਜਾ, ਅੰਡਰ-17 (ਮੁੰਡੇ) 100 ਮੀਟਰ ਗੁਰਪ੍ਰੀਤ ਸਿੰਘ ਸਰਦੂਲਗੜ੍ਹ ਨੇ ਪਹਿਲਾ, ਜਗਸੀਰ ਸਿੰਘ ਬੁਢਲਾਡਾ ਨੇ ਦੂਜਾ, ਅੰਸ਼ ਸਰਦੂਲਗੜ੍ਹ ਨੇ ਤੀਜਾ, ਅੰਡਰ-19 (ਮੁੰਡੇ) 100 ਮੀਟਰ ਦੌੜ ਵਿੱਚ ਜਸ਼ਨਦੀਪ ਸਿੰਘ ਸਰਦੂਲਗੜ੍ਹ ਨੇ ਪਹਿਲਾ, ਹਰਮਨਜੀਤ ਸਿੰਘ ਮਾਨਸਾ ਨੇ ਦੂਜਾ, ਨਵਜੋਤ ਸਿੰਘ ਮਾਨਸਾ ਨੇ ਤੀਜਾ, ਅੰਡਰ-17 (ਮੁੰਡੇ) 200 ਮੀਟਰ ਵਿੱਚ ਹੁਸਨਪ੍ਰੀਤ ਸਿੰਘ ਸਰਦੂਲਗੜ੍ਹ ਨੇ ਪਹਿਲਾ, ਕੁਲਦੀਪ ਸਿੰਘ ਸਰਦੂਲਗੜ੍ਹ ਨੇ ਦੂਜਾ, ਹਸਨਪ੍ਰੀਤ ਸਿੰਘ ਅਤੇ ਦਿਲਰਾਜ ਸਿੰਘ ਝੁਨੀਰ ਨੇ ਤੀਜਾ, ਅੰਡਰ-19 (ਮੁੰਡੇ) ਵਿੱਚ ਨਵਜੋਤ ਸਿੰਘ ਮਾਨਸਾ ਨੇ ਪਹਿਲਾ, ਗੁਰਸਰਨਪ੍ਰੀਤ ਸਿੰਘ ਮਾਨਸਾ ਨੇ ਦੂਜਾ, ਰਮਨਵੀਰ ਸਿੰਘ ਭੀਖੀ ਨੇ ਤੀਜਾ, 200 ਮੀਟਰ ਅੰਡਰ 14 (ਕੁ) ਵਿੱਚ ਗਗਨਦੀਪ ਕੌਰ ਸਰਦੂਲਗੜ੍ਹ ਨੇ ਪਹਿਲਾ, ਸੁਖਮਨ ਕੌਰ ਝੁਨੀਰ ਨੇ ਦੂਜਾ, ਸੁਖਪ੍ਰੀਤ ਕੌਰ ਝੁਨੀਰ ਨੇ ਤੀਜਾ, ਅੰਡਰ-17 (ਕੁ) ਵਿੱਚ ਪ੍ਰਨੀਤ ਕੌਰ ਝੁਨੀਰ ਨੇ ਪਹਿਲਾ, ਇਸਿਤਾ ਸਰਦੂਲਗੜ੍ਹ ਨੇ ਦੂਜਾ, ਹਰਸਿਮਰਤ ਕੌਰ ਸਰਦੂਲਗੜ੍ਹ ਨੇ ਤੀਜਾ, 3000 ਮੀਟਰ ਅੰਡਰ-19 (ਕੁ)ਵਿੱਚ ਏਕਤਾ ਰਾਣੀ ਸਰਦੂਲਗੜ੍ਹ ਨੇ ਪਹਿਲਾ, ਸੁਖਮਨ ਕੌਰ ਸਰਦੂਲਗੜ੍ਹ ਨੇ ਦੂਜਾ, ਅੰਜਲੀ ਕੌਰ ਜੋਗਾ ਨੇ ਤੀਜਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 (ਮੁੰਡੇ) ਡਿਸਕਸ ਥਰੋਅ ਵਿੱਚ ਰੋਹਿਤ ਕੁਮਾਰ ਮਾਨਸਾ ਨੇ ਪਹਿਲਾ, ਜਸਪਾਲ ਸਿੰਘ ਬੁਢਲਾਡਾ ਨੇ ਦੂਜਾ, ਹਰਜਿੰਦਰ ਸਿੰਘ ਬਰੇਟਾ ਨੇ ਤੀਜਾ, ਡਿਸਕਸ ਥਰੋਅ ਅੰਡਰ-17 (ਮੁੰਡੇ) ਵਿੱਚ ਮਨਿੰਦਰ ਸਿੰਘ ਬੁਢਲਾਡਾ ਨੇ ਪਹਿਲਾ, ਮਹਿਤਾਬ ਸਿੰਘ ਜੋਗਾ ਨੇ ਦੂਜਾ  ਸਥਾਨ ਪ੍ਰਾਪਤ ਕੀਤਾ।

Advertisement

Advertisement
Show comments