ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪੀੜਤਾਂ ਲਈ ਸਹਾਇਤਾ ਸਮੱਗਰੀ ਰਵਾਨਾ

ਪੱਤਰ ਪ੍ਰੇਰਕ ਸਮਾਲਸਰ, 14 ਜੁਲਾਈ ਇੱਥੋਂ ਨੇੜਲੇ ਪਿੰਡ ਲੰਡੇ ਅਤੇ ਵਾਂਦਰ ਪਿੰਡ ਦੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਖਾਣ-ਪੀਣ ਦੀ ਸਮੱਗਰੀ ਭੇਜੀ ਹੈ। ਲੰਡੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਸਮੂਹ ਨਗਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਖਾਣ-ਪੀਣ...
ਵਾਂਦਰ ਦੇ ਲੋਕਾਂ ਵੱਲੋਂ ਹੜ੍ਹ ਪੀੜਤਾਂ ਲਈ ਰਵਾਨਾ ਕੀਤੀ ਸਮੱਗਰੀ। -ਫੋਟੋ: ਕਲਸੀ
Advertisement

ਪੱਤਰ ਪ੍ਰੇਰਕ

ਸਮਾਲਸਰ, 14 ਜੁਲਾਈ

Advertisement

ਇੱਥੋਂ ਨੇੜਲੇ ਪਿੰਡ ਲੰਡੇ ਅਤੇ ਵਾਂਦਰ ਪਿੰਡ ਦੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਖਾਣ-ਪੀਣ ਦੀ ਸਮੱਗਰੀ ਭੇਜੀ ਹੈ। ਲੰਡੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਸਮੂਹ ਨਗਰ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਖਾਣ-ਪੀਣ ਅਤੇ ਸੁੱਕੇ ਪਦਾਰਥਾਂ ਦੀ ਖੇਪ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਲਈ ਭੇਜੀ ਹੈ। ਪਿੰਡ ਵਾਂਦਰ ਤੋ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਕਲੱਬ ਦੇ ਉਪਰਾਲੇ ਸਦਕਾ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਬਿਸਕੁਟ, ਰਸ, ਆਟਾ, ਦਾਲ ਅਤੇ ਪੀਣ ਵਾਲੇ ਪਾਣੀ ਦੀ 3000 ਬੋਤਲ ਭੇਜੀਆਂ ਹਨ। ਇਹ ਜਾਣਕਾਰੀ ਕਲੱਬ ਮੈਂਬਰ ਜਸਕਰਨ ਸਿੰਘ, ਗੁਰਸੇਵਕ ਸਿੰਘ, ਹਰਬੰਸ ਸਿੰਘ, ਯਾਦਵਿੰਦਰ ਸਿੰਘ ਆੜ੍ਹਤੀਆਂ, ਜਗਜੀਤ ਸਿੰਘ ਖਾਲਸਾ, ਪ੍ਰਦੀਪ ਸਿੰਘ ਗ੍ਰੰਥੀ, ਪ੍ਰਭੂ ਸਿੰਘ ਗ੍ਰੰਥੀ, ਡਾਕਟਰ ਇਕਬਾਲ ਸਿੰਘ,ਸੋਹਣ ਸਿੰਘ ਜੱਗਾ ਸਿੰਘ, ਇੰਦਰਜੀਤ ਸਿੰਘ ਅਤੇ ਨਗਰ ਦੇ ਨੌਜਵਾਨ ਸੁਖਦੇਵ ਸਿੰਘ, ਸਮਨਾ ਸਿੰਘ, ਕੇਵਲ ਸਿੰਘ, ਜੱਗੂ ਸਿੰਘ, ਛਿੰਦਾ ਸਿੰਘ ਆਦਿ ਵੱਲੋਂ ਜਾਰੀ ਕੀਤੀ ਗਈ। ਸਮਾਲਸਰ ਦੇ ਲੋਕਾਂ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਅਨੇਕਾਂ ਟਰਾਲੀਆਂ ਅਤੇ ਹੋਰ ਵਾਹਨ ਹਰੇ ਚਾਰੇ, ਤੂੜੀ ਤੇ ਹੋਰ ਖਾਣਯੋਗ ਪਦਾਰਥ ਭੇਜੇ ਜਾ ਰਹੇ ਹਨ।

Advertisement
Tags :
ਸਹਾਇਤਾਸਮੱਗਰੀਹੜ੍ਹਪੀੜਤਾਂਰਵਾਨਾ