ਜੱਟ ਬਰਾਦਰੀ ਦੀਆਂ ਮੁਸ਼ਕਿਲਾਂ ਬਾਰੇ ਚਰਚਾ
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜੱਟ ਸਿੱਖ ਭਾਈਚਾਰੇ ਵੱਲੋਂ ਬਣਾਈ ਗਈ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੀ ਪਹਿਲੀ ਮੀਟਿੰਗ ਅੱਜ ਫਿਰੋਜ਼ਪੁਰ ਫਾਜ਼ਿਲਕਾ ਰੋਡ ’ਤੇ ਸਥਿਤ ਗੁਰਦੁਆਰਾ ਪ੍ਰਗਟ ਸਾਹਿਬ ਵਿੱਚ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਦਰੀ ਦੇ ਆਗੂਆਂ ਨੇ ਹਾਜ਼ਰੀ ਭਰੀ। ਵੱਡੀ ਗਿਣਤੀ ਵਿੱਚ ਇੱਕਠੇ ਹੋਏ ਭਾਈਚਾਰੇ ਦੇ ਆਗੂਆਂ ਵੱਲੋਂ ਜੱਟ ਬਰਾਦਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾ ਬਾਰੇ ਵਿਚਾਰਾਂ ਕੀਤੀਆਂ ਗਈਆਂ| ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੈਂਬਰਾਂ ਸਿਮਰਜੀਤ ਸਿੰਘ ਸੰਧੂ ਜੰਗ, ਸਵਰਨ ਸਿੰਘ ਸੰਧੂ, ਦਵਿੰਦਰ ਸਿੰਘ ਜੰਗ, ਕਮਲ ਭਾਊ ਫਾਜ਼ਿਲਕਾ, ਸਾਬਕਾ ਸਰਪੰਚ ਸਾਰਜ ਸਿੰਘ ਸੰਧੂ, ਦਵਿੰਦਰ ਸਿੰਘ ਬੱਬਲ ਜਲਾਲਬਾਦ,ਮਨਪ੍ਰੀਤ ਸਿੰਘ ਸਿੱਧੂ ਜਲਾਲਾਬਾਦ, ਸੁਖਵਿੰਦਰ ਸਿੰਘ ਉੱਬੋਕੇ, ਮਲਕੀਤ ਸਿੰਘ ਗਰੇਵਾਲ ਮੁਰਕ ਵਾਲਾ, ਸੋਨੂੰ ਗਿੱਲ ਮੁਰਕ ਵਾਲਾ ਆਦਿ ਆਗੂਆਂ ਨੇ ਸਰਕਾਰ ਤੋ ਮੰਗ ਕੀਤੀ ਕਿ ਬੇ ਜ਼ਮੀਨੇ ਜੱਟਾਂ ਨੂੰ ਐੱਸ ਸੀ, ਐੱਸ ਟੀ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਬਾਰਡਰ ’ਤੇ ਪਈ ਸਰਕਾਰੀ ਜ਼ਮੀਨ ਵਿੱਚੋਂ ਬੇ ਜ਼ਮੀਨੇ ਜੱਟਾਂ ਨੂੰ ਪੰਜ ਕਿੱਲੇ ਜ਼ਮੀਨ ਦੇ ਪਲਾਟ ਦਿੱਤੇ ਜਾਣ ਅਤੇ ਗਰੀਬ ਜੱਟ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ, ਸਕੂਲੀ ਵਰਦੀਆਂ, ਅਤੇ ਵਜ਼ੀਫੇ ਦੀ ਸਹੂਲਤ ਦਿੱਤੀ ਜਾਵੇ ਅਤੇ ਹੜ੍ਹ ਪੀੜਤਾਂ ਨੂੰ ਵਿਸ਼ੇਸ ਪੇਕੇਜ ਦਿੱਤਾ ਜਾਵੇ। ਇਸ ਮੌਕੇ ਜਥੇਦਾਰ ਚਮਕੌਰ ਸਿੰਘ ਟਿੱਬੀ, ਨਸੀਬ ਸਿੰਘ ਸੰਧੂ, ਸਰਪੰਚ ਜਗਜੀਤ ਸਿੰਘ ਟਿੱਬੀ, ਧਰਮ ਸਿੰਘ ਲਾਲਚੀਆਂ, ਬੀਬੀ ,ਕੁਲਦੀਪ ਕੌਰ ਸਰਾਂ ਮੋਹਲਾਂ, ਪ੍ਰਭਜੀਤ ਕੌਰ ਮਦਰਸਾ, ਹਰਵਿੰਦਰ ਕੌਰ ਮਾਨਸਾ, ਲਖਬੀਰ ਕੌਰ ਢਿੱਲੋਂ ਬਠਿੰਡਾ, ਸੁੱਖਵਿੰਦਰ ਪਾਲ ਕੌਰ ਤਲਵੰਡੀ ਸਾਬੋ ਗੁਰਪ੍ਰੀਤ ਸਿੰਘ ਗੋਰਾ ਅਲਫੂਕੇ, ਬਲਜੀਤ ਸਿੰਘ ਸੰਧੂ, ਰਸਦੀਪ ਸਿੰਘ ਥੇਗੁੱਜਰ, ਸਾਹਬ ਮੁਦਕਾ ਹਾਜ਼ਰ ਸਨ।