ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿਲਸ਼ਾਨ ਸਿੱਧੂ ਦੀ ਕੌਮੀ ਸ਼ੂਟਿੰਗ ਮੁਕਾਬਲੇ ’ਚ ਚਾਂਦੀ

ਦਿੱਲੀ ’ਚ ਹੋਏ ਮੁਕਾਬਲਿਆਂ ’ਚ ਮਾਰੀ ਮੱਲ
ਦਿੱਲੀ ’ਚ ਮੁਕਾਬਲੇ ਦੌਰਾਨ ਨਿਸ਼ਾਨਾ ਲਾਉਂਦਾ ਹੋਇਆ ਦਿਲਸ਼ਾਨ ਸਿੱਧੂ।
Advertisement

ਪਿੰਡ ਮਲਕਾਣਾ ਦੇ ਨੌਜਵਾਨ ਖਿਡਾਰੀ ਦਿਲਸ਼ਾਨ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਇਲਾਕੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਦਿਆਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਏ ਕੌਮੀ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੀ ਏਅਰ ਪਿਸਟਲ ਸ਼੍ਰੇਣੀ ’ਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ ਜਿਸ ਨੂੰ ਲੈ ਕੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ।

ਨਿਸ਼ਾਨੇਬਾਜ਼ ਦਿਲਸ਼ਾਨ ਸਿੰਘ ਸਿੱਧੂ ਦੇ ਪਿਤਾ ਅਤੇ ਪਿੰਡ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਦਿਲਸ਼ਾਨ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿੱਚ 21 ਜੁਲਾਈ ਨੂੰ ਖ਼ਤਮ ਹੋਈ ‘ਸਪੋਰਟਸ ਫਾਰ ਆਲ ਨੈਸ਼ਨਲ ਰਿਵਾਰਡ ਪ੍ਰੋਗਰਾਮ’ ਦੀ ਨੈਸ਼ਨਲ ਰਾਈਫਲ ਸਬ ਯੂਥ (ਪੁਰਸ਼) ਸ਼੍ਰੇਣੀ ਦੇ ਏਅਰ ਪਿਸਟਲ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਤਗ਼ਮਾ ਹਾਸਲ ਕਰਨ ਤੋਂ ਬਾਅਦ ਦਿਲਸ਼ਾਨ ਨੂੰ ਖੇਡ ਖੇਤਰ ’ਚ ਵਿਚਰ ਰਹੇ ਨੌਜਵਾਨਾਂ ਅਤੇ ਮੋਹਤਵਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਦੱਸਣਯੋਗ ਹੈ ਕਿ ਦਿਲਸ਼ਾਨ ਸਿੱਧੂ ਨੇ ਪਿਛਲੇ ਸਮਿਆਂ ’ਚ ਜਿੱਥੇ ਫ਼ਰੀਦਕੋਟ ਵਿਚ ਚੜ੍ਹਤ ਸਿੰਘ ਸ਼ੂਟਿੰਗ ਕੱਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ’ਚ ਸੋਨ ਤਗਮਾ ਹਾਸਲ ਕੀਤਾ ਸੀ, ਉਥੇ ਪਟਿਆਲਾ ਦੇ ਐੱਚਕੇਐੱਮ ਸ਼ੂਟਿੰਗ ਅਰੇਨਾ ਵਿੱਚ ਕਰਵਾਏ ਮੁਕਾਬਲਿਆਂ ’ਚ ਵੀ ਸੋਨ ਤਗਮਾ ਜਿੱਤਿਆ ਸੀ।

Advertisement

Advertisement