ਧਰਮਿੰਦਰ ਪੰਜਾਬ ਦੇ ਹਰ ਵਿਅਕਤੀ ਦਾ ਸਤਿਕਾਰ ਕਰਦੇ ਸਨ: ਬਹਿਣੀਵਾਲ
ਬੌਲੀਵੁੱਡ ਅਦਾਕਾਰ ਧਰਮਿੰਦਰ (89) ਦੀ ਮੌਤ ’ਤੇ ਉਨ੍ਹਾਂ ਪਰਿਵਾਰ ਦੇ ਨਜ਼ਦੀਕੀ ਮਾਨਸਾ ਦੇ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਧਰਮਿੰਦਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਇੱਕ ਯੁੱਗ ਦਾ ਅੰਤ ਹੈ, ਕਿਉਂਕਿ ਧਰਮਿੰਦਰ ਨੇ...
Advertisement
ਬੌਲੀਵੁੱਡ ਅਦਾਕਾਰ ਧਰਮਿੰਦਰ (89) ਦੀ ਮੌਤ ’ਤੇ ਉਨ੍ਹਾਂ ਪਰਿਵਾਰ ਦੇ ਨਜ਼ਦੀਕੀ ਮਾਨਸਾ ਦੇ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਧਰਮਿੰਦਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਅੱਜ ਇੱਕ ਯੁੱਗ ਦਾ ਅੰਤ ਹੈ, ਕਿਉਂਕਿ ਧਰਮਿੰਦਰ ਨੇ ਪੰਜਾਬ ਤੋਂ ਮੁੰਬਈ ਜਾ ਕੇ ਨਾ ਸਿਰਫ਼ ਪੰਜਾਬੀਆਂ ਦਾ ਮਾਣ ਵਧਾਇਆ, ਸਗੋਂ ਆਪਣੀ ਅਦਾਕਾਰੀ ਵਿੱਚ ਅਜਿਹੀ ਛਾਪ ਵੀ ਛੱਡੀ ਕਿ ਦੁਨੀਆਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗੀ। ਉਨ੍ਹਾਂ ਕਿਹਾ ਕਿ ਧਰਮਿੰਦਰ ਇੱਕ ਚੰਗੇ ਅਦਾਕਾਰ ਅਤੇ ਅਜਿਹੇ ਵਿਅਕਤੀ ਸਨ, ਜੋ ਸਾਰਿਆਂ ਨੂੰ ਪਿਆਰ ਕਰਦੇ ਸਨ ਅਤੇ ਪੰਜਾਬ ਦੇ ਹਰ ਵਿਅਕਤੀ ਦਾ ਸਤਿਕਾਰ ਕਰਦੇ ਸਨ।
Advertisement
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਧਰਮਿੰਦਰ ਦੇ ਪਰਿਵਾਰ ਨਾਲ ਚੰਗੇ ਸਬੰਧਾਂ ਕਾਰਨ, ਸੰਨੀ ਦਿਓਲ ਨੇ ਉਸ ਨੂੰ ਆਪਣੀ ਫਿਲਮ ‘ਘਾਇਲ ਵਨਸ ਅਗੇਨ’ ਵਿੱਚ ਇੱਕ ਰਿਪੋਰਟਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਸੀ।
Advertisement
