ਡੀਜੀਪੀ ਵੱਲੋਂ 82 ਪੁਲੀਸ ਮੁਲਾਜ਼ਮਾਂ ਦਾ ਸਨਮਾਨ
                    ਇੱਥੇ ਐੱਸਐੱਸਪੀ ਅਜੇ ਗਾਂਧੀ ਨੇ ਵਧੀਆ ਸੇਵਾਵਾਂ ਬਦਲੇ ਜ਼ਿਲ੍ਹੇ ਦੇ ਕਈ ਥਾਣਾ ਮੁਖੀਆਂ ਸਮੇਤ 64 ਪੁਲੀਸ ਮੁਲਾਜ਼ਮਾਂ ਨੂੰ ਕਲਾਸ-1 ਸਰਟੀਫ਼ਿਕੇਟ ਅਤੇ 18 ਮੁਲਾਜ਼ਮਾਂ ਨੂੰ ਨਕਦ ਇਨਾਮ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਐੱਸਐੱਸਪੀ ਸ੍ਰੀ ਗਾਂਧੀ ਨੇ ਕਿਹਾ ਕਿ ਇਹ...
                
        
        
    
                 Advertisement 
                
 
            
        ਇੱਥੇ ਐੱਸਐੱਸਪੀ ਅਜੇ ਗਾਂਧੀ ਨੇ ਵਧੀਆ ਸੇਵਾਵਾਂ ਬਦਲੇ ਜ਼ਿਲ੍ਹੇ ਦੇ ਕਈ ਥਾਣਾ ਮੁਖੀਆਂ ਸਮੇਤ 64 ਪੁਲੀਸ ਮੁਲਾਜ਼ਮਾਂ ਨੂੰ ਕਲਾਸ-1 ਸਰਟੀਫ਼ਿਕੇਟ ਅਤੇ 18 ਮੁਲਾਜ਼ਮਾਂ ਨੂੰ ਨਕਦ ਇਨਾਮ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਐੱਸਐੱਸਪੀ ਸ੍ਰੀ ਗਾਂਧੀ ਨੇ ਕਿਹਾ ਕਿ ਇਹ ਮੁਲਾਜਮ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ ਅਤੇ ਵਿਭਾਗ ਨੂੰ ਪੂਰਾ ਮਾਣ ਹੈ। ਉਨ੍ਹਾਂ ਕਿਹਾ ਕਿ 64 ਮੁਲਾਜ਼ਮਾਂ ਨੂੰ ਸਰਟੀਫ਼ਿਕੇਟ ਅਤੇ 18 ਨੂੰ ਇੱਕ ਤੋਂ ਪੰਜ ਹਜ਼ਾਰ ਰੁਪਏ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਐੱਸਐੱਸਪੀ ਨੇ ਥਾਣਾ ਮੁਖੀਆਂ ਦੀ ਤਾਇਨਾਤੀ ’ਚ ਸਿਆਸੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਮੈਰਿਟ ਅਤੇ ਤਜਰਬਾ ਅਧਾਰਤ ਥਾਣਾ ਮੁਖੀ ਲਾਏ ਜਾ ਰਹੇ ਹਨ।
                 Advertisement 
                
 
            
        
                 Advertisement 
                
 
            
        