ਲਾਹਣ ਸਣੇ ਕਾਬੂ
ਤਪਾ ਪੁਲੀਸ ਨੇ ਯੁੱਧ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਇੱਕ ਨੌਜਵਾਨ ਨੂੰ 140 ਲਿਟਰ ਲਾਹਣ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਸ਼ਰੀਫ਼ ਖਾਂ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤਾਜੋਕੇ ਆਪਣੇ...
Advertisement
ਤਪਾ ਪੁਲੀਸ ਨੇ ਯੁੱਧ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਇੱਕ ਨੌਜਵਾਨ ਨੂੰ 140 ਲਿਟਰ ਲਾਹਣ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਸ਼ਰੀਫ਼ ਖਾਂ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤਾਜੋਕੇ ਆਪਣੇ ਘਰ ਰੂੜੀ ਮਾਰਕਾ ਸ਼ਰਾਬ ਤਿਆਰ ਕਰ ਕੇ ਵੇਚ ਰਿਹਾ ਹੈ। ਤਾਜੋਕੇ ਕੈਂਚੀਆਂ ਮੌਜੂਦ ਹਵਾਲਦਾਰ ਅਜੇ ਸਿੰਘ ਦੀ ਅਗਵਾਈ ’ਚ ਤੁਰੰਤ ਕਥਿਤਦੋਸ਼ੀ ਦੇ ਘਰ ਛਾਪਾ ਮਾਰ ਕੇ ਦੋ ਡਰੰਮਾਂ ’ਚ ਪਈ 140 ਲਿਟਰ ਲਾਹਣ ਬਰਾਮਦ ਕਰ ਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement