ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਂਸਰ ਦੇ ਬਾਵਜੂਦ ਵਿਦਿਆਰਥਣ ਦੇ ਹੌਸਲੇ ਬੁਲੰਦ

ਨਿੱਜੀ ਪੱਤਰ ਪ੍ਰੇਰਕ ਫਾਜ਼ਿਲਕਾ, 18 ਜੁਲਾਈ ਫ਼ਾਜ਼ਿਲਕਾ ਦੇ ਬੀਕਾਨੇਰੀ ਰੋਡ ’ਤੇ ਸਥਿਤ ਜੈਨ ਸਕੂਲ ਵਾਲੀ ਗਲੀ ਦੀ ਵਸਨੀਕ ਨੇਹਾ ਰਾਣੀ ਹੌਂਸਲੇ ਦੀ ਮਿਸਾਲ ਬਣ ਜਿੰਦਾਦਿਲੀ ਨਾਲ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਸ ਨੇ ਇਸ ਬਿਮਾਰੀ ਨੂੰ ਆਪਣੇ ਮਨ ਤੇ...
ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਕੈਂਸਰ ਪੀਡ਼ਤ ਲਡ਼ਕੀ।
Advertisement

ਨਿੱਜੀ ਪੱਤਰ ਪ੍ਰੇਰਕ

ਫਾਜ਼ਿਲਕਾ, 18 ਜੁਲਾਈ

Advertisement

ਫ਼ਾਜ਼ਿਲਕਾ ਦੇ ਬੀਕਾਨੇਰੀ ਰੋਡ ’ਤੇ ਸਥਿਤ ਜੈਨ ਸਕੂਲ ਵਾਲੀ ਗਲੀ ਦੀ ਵਸਨੀਕ ਨੇਹਾ ਰਾਣੀ ਹੌਂਸਲੇ ਦੀ ਮਿਸਾਲ ਬਣ ਜਿੰਦਾਦਿਲੀ ਨਾਲ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਸ ਨੇ ਇਸ ਬਿਮਾਰੀ ਨੂੰ ਆਪਣੇ ਮਨ ਤੇ ਬੋਝ ਨਹੀਂ ਬਣਨ ਦਿੱਤਾ ਸਗੋਂ ਆਪਣੇ ਹੁਨਰ ਨਾਲ ਜਿੱਥੇ ਉਹ ਘਰ ਚਲਾਉਣ ਵਿਚ ਆਪਣੀ ਮਾਂ ਦੀ ਮਦਦ ਕਰ ਰਹੀ ਹੈ ਉਥੇ ਹੀ ਆਪਣੀ ਪੜ੍ਹਾਈ ਵੀ ਲਗਾਤਾਰ ਜਾਰੀ ਰੱਖ ਰਹੀ ਹੈ।

ਨੇਹਾ ਬੋਨ ਮੈਰੋ ਦੇ ਕੈਂਸਰ ਤੋਂ ਪੀੜਤ ਹੈ ਪਰ ਉਹ ਆਪਣੀ ਕਸੀਦਾਕਾਰੀ ਦੇ ਹੁਨਰ ਨਾਲ ਆਪਣੇ ਆਪ ਨੂੰ ਹਮੇਸ਼ਾ ਕੰਮ ਵਿਚ ਰੁਝੀ ਰੱਖਦੀ ਹੈ ਅਤੇ ਜਿੰਦਾਦਿਲੀ ਅਤੇ ਹੌਂਸਲੇ ਨਾਲ ਬਿਮਾਰੀ ਨੂੰ ਮਾਤ ਦੇਣ ਦੇ ਇਰਾਦੇ ਨਾਲ ਜੀਵਨ ਵਿਚ ਅੱਗੇ ਵਧ ਰਹੀ ਹੈ। ਉਹ ਆਪਣੇ ਵੱਲੋਂ ਬਣਾਏ ਸਾਮਾਨ ਵਿਖਾਉਣ ਲਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਆਈ। ਜਿੱਥੇ ਡਿਪਟੀ ਕਮਿਸ਼ਨਰ ਨੇ ਵੀ ਉਨ੍ਹਾਂ ਦਾ ਹੌਂਸਲਾ ਵਧਾਇਆ। ਨੇਹਾ ਪੱਤਰ ਵਿਹਾਰ ਰਾਹੀਂ ਪੰਜਾਬ ਯੁਨੀਵਰਸਿਟੀ ਤੋਂ ਬੀਏ ਦੇ ਤੀਜੇ ਸਾਲ ਦੀ ਵਿਦਿਆਰਥਣ ਹੈ। ਜਾਣਕਾਰੀ ਅਨੁਸਾਰ ਉਹ ਜਿੱਥੇ ਊਨ ਦੀਆਂ ਕਈ ਵਸਤਾਂ ਬਣਾਉਂਦੀ ਹੈ, ਉਥੇ ਹੀ ਹੱਥਾਂ ਨਾਲ ਸੇਵੀਆਂ ਬਣਾਉਣ ਦਾ ਕਾਰਜ ਵੀ ਉਹ ਕਰਦੀ ਹੈ। ਪੁਰਾਣੇ ਅਖਬਾਰਾਂ ਦੇ ਲਿਫਾਫੇ ਬਣਾ ਕੇ ਵੀ ਵੇਚਦੀ ਹੈ।

ਇਸ ਤੋਂ ਬਿਨਾ ਉਹ ਪਾਰਲਰ ਦਾ ਕੰਮ ਵੀ ਜਾਣਦੀ ਹੈ ਅਤੇ ਕੰਪਿਊਟਰ ਵਿਚ ਵੀ ਮੁਹਾਰਤ ਰੱਖਦੀ ਹੈ। ਇਸ ਤਰ੍ਹਾਂ ਦੀਆਂ ਕੋਸ਼ਿਸਾਂ ਨਾਲ ਜੋ ਆਮਦਨ ਹੁੰਦੀ ਹੈ ਉਸ ਨਾਲ ਹੀ ਆਪਣਾ ਘਰ ਚਲਾਉਣ ਵਿਚ ਮਾਂ ਦੀ ਮਦਦ ਕਰਦੀ ਹੈ। ਉਹ ਆਪਣੀ ਮਾਂ ਨਾਲ ਇੱਕਲੀ ਰਹਿੰਦੀ ਹੈ। ਇੰਨੀ ਮਿਹਨਤ ਦੇ ਬਾਵਜੂਦ ਬਿਮਾਰੀ ਦੇ ਇਲਾਜ, ਘਰ ਦੇ ਖਰਚ ਅਤੇ ਪੜ੍ਹਾਈ ਦੇ ਪ੍ਰਬੰਧ ਲਈ ਪੈਸ ਨਹੀਂ ਜੁੜ ਪਾਉਂਦੇ। ਉਹ ਦੱਸਦੀ ਹੈ ਕਿ ਉਹ ਪੜ੍ਹ ਲਿਖ ਦੇ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ ਪਰ ਆਰਥਿਕਤਾ ਰੋੜਾ ਬਣ ਰਹੀ ਹੈ। ਇਸ ਦੌਰਾਨ ਉਸ ਨੇ ਤੇ ਉਸ ਦੇ ਪਰਿਵਾਰ ਸਰਕਾਰ ਨੂੰ ਵਿੱਤੀ ਮਦਦ ਦੀ ਅਪੀਲ ਕੀਤੀ ਹੈ।

Advertisement
Tags :
ਹੌਸਲੇਕੈਂਸਰਬਾਵਜੂਦਬੁਲੰਦਵਿਦਿਆਰਥਣ
Show comments