ਦੇਸ਼ ਭਗਤ ਸਕੂਲ ਦਾ ਸ਼ਾਨਦਾਰ ਖੇਡ ਪ੍ਰਦਰਸ਼ਨ
ਦੇਸ਼ ਭਗਤ ਗਲੋਬਲ ਸਕੂਲ ਦੇ ਖਿਡਾਰੀਆਂ ਨੇ ਜੂਡੋ, ਕਰਾਟੇ, ਤਾਇਕਵਾਂਡੇ, ਕੁਰਾਸ਼, ਡਿਸਕਸ ਥਰੋਅ, ਰੀਲੇਅ ਰੇਅ, ਭਾਰ ਤੋਲਣ, ਮੁੱਕੇਬਾਜ਼ੀ ਅਤੇ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਜ਼ਿਲ੍ਹਾ ਪੱਧਰੀ ਅਤੇ ਸਟੇਟ ਪੱਧਰੀ ਪਹੁੰਚ ਬਣਾਈ ਹੈ। ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਦੇਸ਼ ਭਗਤ ਯੂਨੀਅਨ ਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਡਾ. ਤੇਜਿੰਦਰ ਕੌਰ, ਪਿ੍ਰੰੰਸੀਪਲ ਡਾ. ਸੰਜੀਵ ਜਿੰਦਲ ਅਤੇ ਡਾ. ਪਰਮਜੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਲੜਕੀਆਂ ਦੇ ਮੁਕਾਬਲੇ ਵਿੱਚ ਯਸ਼ਿਕਾ, ਨਵਨੀਤ ਕੌਰ, ਸੁਖਮਨ, ਜਸ਼ਨਦੀਪ, ਅਰਸ਼ਦੀਪ, ਤਨੀਸ਼ਾ, ਦੀਆ, ਵੰਸ਼ਿਕਾ, ਏੰਜਲ, ਹਰਮਨਪ੍ਰੀਤ ਅਤੇ ਸੁਖਮਨ, ਤਨੀਸ਼ਾ, ਅਰਸ਼ਦੀਪ ਕੌਰ, ਦੀਆ, ਹਰਮਨਪ੍ਰੀਤ ਅਤੇ ਏਂਜਲ ਨੇ ਸਟੇਟ ਪੱਧਰ ਮੁਕਾਬਲੇ ਵਿੱਚ ਉਤਸ਼ਾਹ ਹਿੱਸਾ ਲਿਆ। ਕੁਰਾਸ਼ ਲੜਕਿਆਂ ਵਿੱਚ ਨਮਨ, ਹਰਨੂਰ, ਰਿਦਮ, ਪਰਨੀਤ, ਯਥਾਰਥ, ਕਾਰਤਿਕ, ਤਰਨਪ੍ਰੀਤ, ਵਿਸ਼ਵਜੀਤ, ਵਰਿੰਦਰ ਅਤੇ ਜੀਤਪਾਲ ਨੇ ਜਿਲਾ ਪੱਧਰ ਵਿੱਚ ਪਹਿਲਾ ਸਥਾਨ ਉੱਥੇ ਹੀ ਅਮਰਿੰਦਰ ਅਤੇ ਗੁਰਨੂਰ ਨੇ ਦੂਸਰਾ ਅਤੇ ਅੱਗੇ ਸਟੇਟ ਪੱਧਰ ਮੁਕਾਬਲੇ ਵਿੱਚ ਹਿੱਸਾ ਲਿਆ। ਜੇਤੂ ਖਿਡਾਰੀਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।
