ਡਿਪਟੀ ਕਮਿਸ਼ਨਰ ਵੱਲੋਂ ਹੋਣਹਾਰ ਖਿਡਾਰੀਆਂ ਦਾ ਸਨਮਾਨ
ਏਸ਼ੀਅਨ ਕੈਡਿਟ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਦਾ ਡਿਪਟੀ ਕਸਿਮਨਰ ਨਵਜੋਤ ਕੌਰ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ, ਖਿਡਾਰੀਆਂ ਵਿੱਚ ਜਿੱਥੇ ਅਨੁਸਾਸ਼ਨ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਵਿਦਿਆਰਥੀਆਂ ਦੇ ਚੰਗੇਰੇ...
Advertisement
ਏਸ਼ੀਅਨ ਕੈਡਿਟ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਦਾ ਡਿਪਟੀ ਕਸਿਮਨਰ ਨਵਜੋਤ ਕੌਰ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ, ਖਿਡਾਰੀਆਂ ਵਿੱਚ ਜਿੱਥੇ ਅਨੁਸਾਸ਼ਨ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਵੀ ਸਹਾਈ ਹੁੰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਲਦਵਾਨੀ (ਉਤਰਾਖੰਡ) ਵਿੱਚ ਕਰਵਾਏ ਟੂਰਨਾਮੈਂਟ ਵਿਚ ਮਾਨਸਾ ਜ਼ਿਲ੍ਹੇ ਦੇ ਤਲਵਾਰਬਾਜ਼ੀ ਦੇ ਖਿਡਾਰੀਆਂ ਨੇ ਏਸ਼ੀਅਨ ਕੈਡਿਟ ਕੱਪ ਵਿਚ ਹਿੱਸਾ ਲਿਆ, ਜਿਸ ਵਿਚ ਖਿਡਾਰੀ ਅੰਕੁਸ਼ ਜਿੰਦਲ ਨੇ ਫੋਇਲ ਈਵੈਂਟ ਦੇ ਵਿਅਕਤੀਗਤ ਵਰਗ ਵਿਚ ਤੀਜਾ ਪ੍ਰਾਪਤ ਕਰਕੇ ਕਾਂਸ਼ੀ ਤਗਮਾ ਅਤੇ ਟੀਮ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਹਾਸਲ ਕੀਤਾ ਅਤੇ ਇਸ਼ੀਤਾ ਨੇ ਸੈਬਰ ਈਵੈਂਟ ਦੇ ਵਿਅਕਤੀਗਤ ਵਰਗ ਵਿਚ ਤੀਜਾ ਸਥਾਨ ਹਾਸਲ ਕਾਸ਼ੀ ਤਗਮਾ ਪ੍ਰਾਪਤ ਕੀਤਾ ਹੈ।
Advertisement
Advertisement