ਲੰਬੀ ਹਲਕੇ ਵਿੱਚ ਰਿਟਰਨਿੰਗ ਅਫਸਰਾਂ ਦੀ ਤਾਇਨਾਤੀ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸਿਆਸੀ ਹਲਕੇ ਲੰਬੀ ਦੀ ਬਲਾਕ ਸਮਿਤੀ ਦੇ ਸਾਰੇ 25 ਜ਼ੋਨਾਂ ਵਿੱਚ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਤਾਇਨਾਤ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਮਤਾ ਅਨੁਸਾਰ ਐੱਸ ਡੀ ਐੱਮ ਮਲੋਟ ਨੂੰ ਸਮੁੱਚੇ ਬਲਾਕ ਸਮਿਤੀ ਲੰਬੀ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਜਦਕਿ ਤਹਿਸੀਲਦਾਰ ਮਲੋਟ ਅਤੇ ਪੀ ਐੱਸ ਪੀ ਸੀ ਐੱਲ ਦੇ ਕਾਰਜਕਾਰੀ ਇੰਜਨੀਅਰ (ਬਾਦਲ) ਨੂੰ ਸਹਾਇਕ ਰਿਟਰਨਿੰਗ ਅਫਸਰਾਂ ਦੇ ਅਖਤਿਆਰ ਦਿੱਤੇ ਗਏ ਹਨ।
ਬਲਾਕ ਸਮਿਤੀ ਲੰਬੀ ਦੇ ਅਧੀਨ ਜ਼ੋਨ ਥਰਾਜਵਾਲਾ, ਲਾਲਬਾਈ, ਚੰਨੂ, ਬਾਦਲ, ਮਿੱਠੜੀ ਬੁਧਗਿਰ, ਕਿੱਲਿਆਂਵਾਲੀ, ਘੁਮਿਆਰਾ, ਹਾਕੂਵਾਲਾ, ਮਹਿਣਾ, ਭੀਟੀਵਾਲਾ, ਸਿੱਖਵਾਲਾ, ਆਧਨੀਆਂ, ਫਤਿਹਪੁਰ ਮਨੀਆਂ, ਤਪਾਖੇੜਾ, ਲੰਬੀ, ਤਰਮਾਲਾ, ਮਹਿਮੂਦ ਖੇੜਾ, ਗੁਰੂਸਰ ਜੋਧਾ, ਕੋਲਿਆਂਵਾਲੀ, ਬੁਰਜ ਸਿੰਧਵਾਂ ਕਬਰਵਾਲਾ, ਸਰਾਵਾਂ ਬੋਦਲਾ, ਆਲਮਵਾਲਾ, ਰਾਣੀਵਾਲਾ ਅਤੇ ਮੋਹਲਾਂ ਦੀ ਚੋਣ ਪ੍ਰਕਿਰਿਆ ਦੀ ਦੇਖਭਾਲ ਇਹ ਅਧਿਕਾਰੀ ਕਰਨਗੇ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਲੰਬੀ ਹਲਕੇ ਦੇ ਕਿੱਲਿਆਂਵਾਲੀ, ਲੰਬੀ ਅਤੇ ਫਤਿਹਪੁਰ ਮਨੀਆਂ ਜ਼ੋਨਾਂ ਵਿੱਚ ਏ ਡੀ ਸੀ (ਜਨਰਲ) ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਜਦਕਿ ਸਹਾਇਕ ਅਧਿਕਾਰ ਜ਼ਿਲ੍ਹਾ ਮਾਲ ਅਧਿਕਾਰੀ, ਤਹਿਸੀਲਦਾਰ ਮਲੋਟ ਅਤੇ ਨਾਇਬ ਤਹਿਸੀਲਦਾਰ ਲੰਬੀ ਨੂੰ ਸੌਂਪੇ ਗਏ ਹਨ। ਚੋਣਾਂ ਦੀ ਤਿਆਰੀ ਸਬੰਧੀ ਡੀ ਸੀ ਵੱਲੋਂ 27 ਨਵੰਬਰ ਨੂੰ ਚੋਣਕਾਰ ਅਮਲੇ ਨਾਲ ਅਹਿਮ ਮੀਟਿੰਗ ਬੁਲਾਈ ਗਈ ਹੈ।
