ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਂਗੂ ਨੇ ਸਿਹਤ ਵਿਭਾਗ ਤੇ ਨਗਰ ਕੌਂਸਲ ਨੂੰ ਲਿਆਂਦੇ ‘ਚੱਕਰ’

ਮੁਹੱਲਾ ਕਲੀਨਿਕਾਂ ਤੋਂ ਲੋਕਾਂ ਦਾ ਭਰੋਸਾ ਉੱਠਿਆ; ਨਿੱਜੀ ਹਸਪਤਾਲਾਂ ਨੂੰ ਦੇਣ ਲੱਗੇ ਤਰਜੀਹ
ਮਾਨਸਾ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼।
Advertisement

ਬੇਮੁਹਾਰੇ ਮੀਂਹਾਂ, ਹੜ੍ਹਾਂ, ਸੀਵਰੇਜ ਦੇ ਪਾਣੀ ਤੋਂ ਬਾਅਦ ਫੈਲੀਆਂ ਬਿਮਾਰੀਆਂ ਦੇ ਮੱਦੇਨਜ਼ਰ ਮਰੀਜ਼ਾਂ ਦੀ ਵਧੀ ਗਿਣਤੀ ਕਾਰਨ ਸਿਹਤ ਵਿਭਾਗ ਨੂੰ ਚੱਕਰ ਆਉਣ ਲੱਗ ਗਏ ਹਨ। ਇਹ ਮਰੀਜ਼ ਆਪਣੇ ਘਰ ਜਾਂ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ, ਜਦੋਂਕਿ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਘੱਟ ਮਰੀਜ਼ ਜਾ ਰਹੇ ਹਨ, ਜਿਸ ਕਾਰਨ ਬਿਮਾਰੀਆਂ ’ਚ ਘਿਰੇ ਲੋਕਾਂ ਦੇ ਅੰਕੜੇ ਸਿਹਤ ਵਿਭਾਗ ਅਤੇ ਨਿੱਜੀ ਹਸਪਤਾਲਾਂ ਦੇ ਅੰਕੜਿਆਂ ਨਾਲ ਮੇਲ ਨਹੀਂ ਖਾਂਦੇ।

ਮਾਨਸਾ ਸ਼ਹਿਰ ਅੰਦਰ ਕਰੀਬ ਹਰ ਦੂਜੇ-ਤੀਜੇ ਘਰ ਦੇ ਚਿਕਨਗੁਨੀਆ, ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਨਾਲ ਲੋਕ ਪੀੜਤ ਹਨ ਅਤੇ ਵੱਡੀ ਤਾਦਾਦ ਵਿਚ ਲੋਕ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਮੀਹਾਂ ਅਤੇ ਸੀਵਰੇਜ ਦੇ ਪਾਣੀ ਤੋਂ ਬਾਅਦ ਸ਼ਹਿਰ ਨੂੰ ਬਿਮਾਰੀਆਂ ਨੇ ਜਕੜ ਲਿਆ ਹੈ। ਇਹ ਬਿਮਾਰੀਆਂ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਹਨ।

Advertisement

ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਲਾਰਵਾ ਮਿਲਣ ’ਤੇ ਤੁਰੰਤ ਚਲਾਨ ਕੱਟ ਦਿੰਦਾ ਹੈ, ਪਰ ਸ਼ਹਿਰ ਵਿਚ ਅੱਜ-ਕੱਲ੍ਹ ਮੱਛਰ ਦੀ ਭਰਮਾਰ ਨੇ ਬਿਮਾਰੀਆਂ ਫੈਲਾਈਆਂ ਹੋਈਆਂ ਹਨ, ਇਹ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਕੋਈ ਵੀ ਨਿੱਜੀ ਹਸਪਤਾਲ ਵਿਹਲਾ ਨਹੀਂ, ਜਿੱਥੇ ਮਰੀਜ਼ਾਂ ਦੀ ਲਾਈਨ ਨਾ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮਰੀਜ਼ਾਂ ਦਾ ਅੰਕੜਾ ਇਕੱਠਾ ਕੀਤਾ ਜਾਵੇ ਤਾਂ ਹਜ਼ਾਰਾਂ ਦੀ ਤਾਦਾਦ ਵਿਚ ਸ਼ਹਿਰ ਵਿਚ ਇਹ ਮਰੀਜ਼ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਖਾਨਾਪੂਰਤੀ ਅਤੇ ਬੰਦ ਕਮਰਾ ਮੀਟਿੰਗਾਂ ਬੰਦ ਕਰਕੇ ਸਲੱਮ ਬਸਤੀਆਂ ਵਿਚ ਜਾ ਕੇ ਦੇਖੇ ਕਿ ਕਿਸ ਤਰ੍ਹਾਂ ਲੋਕ ਮੱਛਰ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਡੇਂਗੂ ਦੇ ਪਿਛਲੇ ਦਿਨੀਂ ਸੈਂਪਲ ਲਏ ਗਏ ਸਨ, ਜਿਸ ਵਿਚੋਂ ਪੰਜ ਮਰੀਜ਼ ਡੇਂਗੂ ਪਾਜ਼ੀਟਿਵ ਆਏ ਹਨ, ਜਦੋਂਕਿ ਚਿਕਨਗੁਨੀਆ ਦੇ ਲਏ 20 ਮਰੀਜ਼ਾਂ ਦੇ ਸੈਂਪਲਾਂ ਵਿਚੋਂ ਚਾਰ ਮਰੀਜ਼ ਪਾਜ਼ੇਟਿਵ ਆਏ ਹਨ।

 

ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਹਦਾਇਤ

ਜ਼ਿਲ੍ਹੇ ਵਿੱਚ ਬਿਮਾਰੀਆਂ ਦੇ ਫੈਲਾਅ ਜ਼ਿਆਦਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਿਹਤ ਵਿਭਾਗ, ਮਿਊਂਸਿਪਲ ਕਮੇਟੀ, ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਡੇਂਗੂ ਤੇ ਮਲੇਰੀਆ ਤੋਂ ਬਚਾਅ ਤੇ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਡੇਂਗੂ ਮਲੇਰੀਆ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮਿਊਂਸਿਪਲ ਕਮੇਟੀ, ਪੰਚਾਇਤੀ ਰਾਜ ਵਿਭਾਗ ਅਤੇ ਸਿਹਤ ਵਿਭਾਗ ਨੂੰ ਸ਼ਹਿਰੀ ਤੇ ਦਿਹਾਤੀ ਖੇਤਰ ਵਿੱਚ ਪਲਾਨ ਬਣਾ ਕੇ ਫੌਗਿੰਗ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦਾ ਇਲਾਜ ਯਕੀਨੀ ਬਣਾਇਆ ਜਾਵੇ।

Advertisement
Show comments