ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਂਗਣਵਾੜੀ ਸੈਂਟਰਾਂ ’ਚ ਸੁੱਕਾ ਦੁੱਧ ਤੇ ਪੰਜੀਰੀ ਭੇਜਣ ਦੀ ਮੰਗ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਹੋਈ ਮੀਟਿੰਗ
ਬਠਿੰਡਾ ਵਿੱਚ ਮੀਟਿੰਗ ਕਰਦੀਆਂ ਹੋਈਆਂ ਆਂਗਣਵਾੜੀ ਵਰਕਰਾਂ। 
Advertisement

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਨੂੰ ਸਪਲਾਈ ਹੁੰਦਾ ਕਥਿਤ ਘਟੀਆ ਗੁਣਵੱਤਾ ਵਾਲਾ ਰਾਸ਼ਨ ਤੇ ਪੈਕਟ ਬੰਦ ਭੋਜਨ ਭੇਜਣਾ ਬੰਦ ਕੀਤਾ ਜਾਵੇ। ਨਾਲ ਹੀ ਮੰਗ ਕੀਤੀ ਗਈ ਕਿ ‘ਵੇਰਕਾ’ ਕੰਪਨੀ ਰਾਹੀਂ ਸੁੱਕਾ ਦੁੱਧ, ਪੰਜੀਰੀ ਵਗੈਰਾ ਦਿੱਤੇ ਜਾਣ ਅਤੇ ਸੈਂਟਰਾਂ ’ਚ ਤਾਜ਼ਾ ਪਕਾ ਕੇ ਖਾਣਾ ਦੇਣ ਦੀ ਵਿਵਸਥਾ ਮੁੜ ਬਹਾਲ ਹੋਵੇ।

ਇਹ ਮੰਗ ਇੱਥੇ ਟੀਚਰਜ਼ ਹੋਮ ਵਿੱਚ ਜਥੇਬੰਦੀ ਦੇ ਮਾਲਵਾ ਜ਼ੋਨ ਦੀ ਮੀਟਿੰਗ ਦੌਰਾਨ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਅਤੇ ਸ਼੍ਰੋਮਣੀ ਅਕਾਲੀ ਦਲ (ਮਹਿਲਾ ਵਿੰਗ) ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣ ਭੱਤਾ ਛੇ ਮਹੀਨਿਆਂ ਤੋਂ ਜਾਰੀ ਨਹੀਂ ਹੋਇਆ, ਸੋ ਇਹ ਭੱਤਾ ਜਲਦੀ ਦਿੱਤਾ ਜਾਵੇ। ਦੋਸ਼ ਲਾਇਆ ਗਿਆ ਕਿ ਭੱਤੇ ਦੀ ਇਹ ਰਕਮ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਚੁੱਕੀ ਹੈ, ਪਰ ਪੰਜਾਬ ਸਰਕਾਰ ਇਸ ਨੂੰ ਜਾਰੀ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਈਕੇਵਾਈਸੀ ਐਫਸੀਆਰਏ ਕਰਨ ਲਈ ਜੋ ਦਬਾਅ ਪਾਇਆ ਜਾ ਰਿਹਾ ਹੈ, ਉਹ ਬੰਦ ਕੀਤਾ ਜਾਵੇ ਕਿਉਂ ਕਿ ਆਂਗਣਵਾੜੀ ਵਰਕਰਾਂ ਕੋਲ ਕੋਈ ਸਮਾਰਟ ਫ਼ੋਨ ਨਹੀਂ ਹਨ ਅਤੇ ਨਾ ਹੀ ਆਂਗਣਵਾੜੀ ਸੈਂਟਰਾਂ ’ਚ ਵਾਈ-ਫ਼ਾਈ ਦੀ ਸੁਵਿਧਾ ਹੈ ਅਤੇ ਨਾ ਹੀ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਰੀਚਾਰਜ ਭੱਤਾ ਦਿੱਤਾ ਜਾਂਦਾ ਹੈ। ਇਹ ਵੀ ਕਿਹਾ ਗਿਆ ਕਿ ਆਂਗਣਵਾੜੀ ਕੇਂਦਰਾਂ ਵਿੱਚੋਂ ਸਕੂਲਾਂ ਨੂੰ ਭੇਜੇ ਬੱਚੇ, ਵਾਪਸ ਆਂਗਣਵਾੜੀ ਸੈਂਟਰਾਂ ’ਚ ਭੇਜੇ ਜਾਣ। ਤਿੰਨ ਤੋਂ ਛੇ ਸਾਲ ਦੇ ਬੱਚੇ ਨੂੰ ਪ੍ਰੀ ਸਕੂਲ ਦੇ ਅਧੀਨ ਆਂਗਣਵਾੜੀ ਕੇਂਦਰਾਂ ’ਚ ਹੀ ਪੜ੍ਹਾਇਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।

Advertisement

Advertisement