ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਫਾਜ਼ਿਲਕਾ ਤੋਂ ਚੰਡੀਗੜ੍ਹ ਲਈ ਸਿੱਧੀ ਰੇਲ ਗੱਡੀ ਚਲਾਉਣ ਦੀ ਮੰਗ

ਪੱਤਰਕਾਰਾਂ ਦੀ ਯੂਨੀਅਨ ਵੱਲੋਂ ਰਾਣਾ ਸੋਢੀ ਨੂੰ ਮੰਗ ਪੱਤਰ

 

ਪੱਤਰ ਪ੍ਰੇਰਕ

ਜਲਾਲਾਬਾਦ, 14 ਜੁਲਾਈ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਟੋਨੀ ਛਾਬੜਾ, ਸਕੱਤਰ ਕੁਲਦੀਪ ਬਰਾੜ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਢਾਬਾਂ ਦੀ ਅਗਵਾਈ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਫਾਜ਼ਿਲਕਾ ਤੋਂ ਚੰਡੀਗੜ੍ਹ ਲਈ ਸਿੱਧੀ ਟ੍ਰੇਨ ਚਲਾਉਣ ਲਈ ਇਕ ਮੰਗ ਪੱਤਰ ਬੀਜੇਪੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦਿੱਤਾ ਗਿਆ। ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨਲਿਸਟ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਪੱਤਰਕਾਰਾਂ ਨੇ ਹਮੇਸ਼ਾ ਸਰਕਾਰਾਂ ਤੱਕ ਪਹੁੰਚਣ ਲਈ ਆਪਣੀ ਜ਼ਿੰਮੇਵਾਰੀ ਨੂੰ ਪਹਿਲ ਦੇ ਆਧਾਰ ’ਤੇ ਨਿਭਾਇਆ ਹੈ। ਜ਼ਿਲ੍ਹਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਸਰਹੱਦੀ ਖੇਤਰ ’ਤੇ ਵੱਸਿਆ ਹੋਇਆ ਹੈ। ਸਰਹੱਦੀ ਖੇਤਰ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਹੜ੍ਹਾਂ ਅਤੇ ਹੋਰ ਕੁਦਰਤੀ ਆਫਤਾਂ ਦੀਆਂ ਮਾਰਾਂ ਖਾ ਰਹੇ ਹਨ, ਜਿਸ ਕਾਰਨ ਉਹਨਾਂ ਦਾ ਆਰਥਿਕ ਪੱਧਰ ਪੱਛੜਿਆ ਹੋਇਆ ਹੈ। ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਚੰਡੀਗੜ੍ਹ ਜਾਣ ਲਈ ਇਹਨਾਂ ਜ਼ਿਲ੍ਹਿਆਂ ਤੋਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿੱਚ ਚੰਡੀਗੜ੍ਹ, ਆਪਣੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਲੋਕਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਪੀਜੀਆਈ ਚੰਡੀਗੜ੍ਹ, ਪੰਜਾਬ ਸਕੱਤਰੇਤ ਅਤੇ ਪੰਜਾਬ ਦੀ ਅਸੈਂਬਲੀ ਨਾਲ ਸਬੰਧਿਤ ਕੰਮ ਕਾਜ ਕਰਾਉਣ ਲਈ ਚੰਡੀਗੜ੍ਹ ਜਾਣਾ ਪੈਂਦਾ ਹੈ। ਫਾਜ਼ਿਲਕਾ, ਜਲਾਲਾਬਾਦ ਤੋਂ ਚੰਡੀਗੜ੍ਹ ਦਾ ਪੈਂਡਾ ਵੀ ਲੰਬਾ ਹੈ ਅਤੇ ਕਿਰਾਇਆ ਵੀ ਬੱਸਾਂ ’ਤੇ ਬਹੁਤ ਜ਼ਿਆਦਾ ਲੱਗਦਾ ਹੈ, ਜਿਸ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਨੂੰ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਟ੍ਰੇਨ ਚੱਲਣ ਦਾ ਸਮਾਂ ਇਸ ਤਰ੍ਹਾਂ ਨਿਰਧਾਰਿਤ ਕੀਤਾ ਜਾਵੇ ਕਿ ਇਹ ਟ੍ਰੇਨ ਚੰਡੀਗੜ੍ਹ ਸਵੇਰੇ 8 ਵਜੇ ਤੱਕ ਪਹੁੰਚ ਜਾਵੇ ਅਤੇ ਲੋੜਵੰਦ ਲੋਕ ਸਰਕਾਰੀ ਦਫਤਰਾਂ,ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਕੰਮ-ਕਾਜ ਲਈ ਸਹੀ ਸਮੇਂ ਤੇ ਪਹੁੰਚ ਸਕਣ।

ਰਾਣਾ ਸੋਢੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ।