ਅਨਾਜ ਮੰਡੀ ’ਚੋਂ ਕਣਕ ਦੀ ਲਿਫਟਿੰਗ ਕਰਨ ਦੀ ਮੰਗ
ਮਲੋਟ: ਦਾਣਾ ਮੰਡੀ ਵਿੱਚ ਕਣਕ ਦੀ ਲਿਫਟਿੰਗ ਕਰਵਾਉਣ ਲਈ ਸਰਕਾਰ, ਪ੍ਰਸ਼ਾਸਨ ਤੇ ਟਰੱਕ ਯੂਨੀਅਨ ਖ਼ਿਲਾਫ਼ ਆੜ੍ਹਤੀ ਪਰਵਿੰਦਰ ਸਿੰਘ ਬਰਾੜ, ਨੱਥੂ ਰਾਮ ਗਾਂਧੀ, ਕੁਲਵਿੰਦਰ ਪੂਨੀਆ, ਪਰਵੀਨ ਜੈਨ, ਟੋਨੀ ਗਰਗ, ਬਲੌਰ ਸਿੰਘ ਅਤੇ ਰਾਜ ਰੱਸੇਵਟ ਆਦਿ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ...
Advertisement
ਮਲੋਟ: ਦਾਣਾ ਮੰਡੀ ਵਿੱਚ ਕਣਕ ਦੀ ਲਿਫਟਿੰਗ ਕਰਵਾਉਣ ਲਈ ਸਰਕਾਰ, ਪ੍ਰਸ਼ਾਸਨ ਤੇ ਟਰੱਕ ਯੂਨੀਅਨ ਖ਼ਿਲਾਫ਼ ਆੜ੍ਹਤੀ ਪਰਵਿੰਦਰ ਸਿੰਘ ਬਰਾੜ, ਨੱਥੂ ਰਾਮ ਗਾਂਧੀ, ਕੁਲਵਿੰਦਰ ਪੂਨੀਆ, ਪਰਵੀਨ ਜੈਨ, ਟੋਨੀ ਗਰਗ, ਬਲੌਰ ਸਿੰਘ ਅਤੇ ਰਾਜ ਰੱਸੇਵਟ ਆਦਿ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਖੁੱਲ੍ਹੇ ਆਸਮਾਨ ਹੇਠ ਕਰੀਬ 30 ਲੱਖ ਗੱਟਾ ਚੁਕਾਈ ਦੀ ਉਡੀਕ ਕਰ ਰਿਹਾ ਹੈ। ਟਰੱਕ ਯੂਨੀਅਨ ਉਨ੍ਹਾਂ ਤੋਂ 7 ਰੁਪਏ ਪ੍ਰਤੀ ਗੱਟਾ ਲਿਫਟਿੰਗ ਦੀ ਮੰਗ ਕਰ ਰਹੀ ਹੈ, ਜਦਕਿ ਵਾਜਬ ਰੇਟ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਨੂੰ ਲੈ ਕੇ ਇਸ ਵਾਰ ਜੋ ਮਾੜਾ ਹਾਲ ਹੈ, ਅਜਿਹਾ ਕਦੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਆੜ੍ਹਤੀਏ ਦੀ ਜ਼ਿੰਮੇਵਾਰੀ ਸਿਰਫ 72 ਘੰਟਿਆਂ ਦੀ ਹੁੰਦੀ ਹੈ। ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਜੇ ਸਮਾਂ ਰਹਿੰਦੇ ਆੜ੍ਹਤੀਆਂ ਦੀ ਸੁਣਵਾਈ ਨਾ ਹੋਈ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement