ਕੌਮੀ ਹਾਈਵੇਅ ’ਤੇ ਖੜ੍ਹੇ ਪਾਣੀ ਦੇ ਨਿਕਾਸ ਦੀ ਮੰਗ
ਧਨੌਲਾ ਨੇੜਲੇ ਪਿੰਡ ਮਾਨਾ ਪਿੰਡੀ ਵਿੱਚ ਕੌਮੀ ਹਾਈਵੇਅ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕੌਮੀ ਹਾਈਵੇਅ ਅਥਾਰਟੀ ਇਸ ਦਾ ਹੱਲ ਨਹੀਂ ਕਰ ਰਹੀ। ਅੱਜ ਬੀ ਕੇ ਯੂ ਡਕੌਂਦਾ (ਬੁਰਜਗਿੱਲ)...
Advertisement
ਧਨੌਲਾ ਨੇੜਲੇ ਪਿੰਡ ਮਾਨਾ ਪਿੰਡੀ ਵਿੱਚ ਕੌਮੀ ਹਾਈਵੇਅ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕੌਮੀ ਹਾਈਵੇਅ ਅਥਾਰਟੀ ਇਸ ਦਾ ਹੱਲ ਨਹੀਂ ਕਰ ਰਹੀ। ਅੱਜ ਬੀ ਕੇ ਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਜਰਨਲ ਸਕੱਤਰ ਸਿਕੰਦਰ ਸਿੰਘ ਭੂਰੇ, ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਜਵੰਦਾ ਭੂਰੇ, ਦਰਸ਼ਨ ਧਨੌਲਾ ਤੇ ਹੋਰ ਆਗੂਆਂ ਨੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਬਰਨਾਲਾ ਤੋਂ ਧਨੌਲਾ ਆਉਂਦੇ ਸਮੇਂ ਮਾਨਾ ਪਿੰਡੀ ਨੇੜੇ ਹਾਈਵੇਅ ’ਤੇ ਗੰਦਾ ਪਾਣੀ ਖੜ੍ਹਾ ਹੈ। ਇਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 12 ਅਕਤੂਬਰ ਤੱਕ ਇਸ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਬਡਬਰ ਟੌਲ ਪਲਾਜ਼ਾ ਜਾਮ ਕਰ ਕੇ ਟੌਲ ਮੁਕਤ ਕੀਤਾ ਜਾਵੇਗਾ। ਇਸ ਮੌਕੇ ਧਨੌਲਾ ਦੇ ਇਕਾਈ ਪ੍ਰਧਾਨ ਬਹਾਦਰ ਸਿੰਘ, ਅਜਮੇਰ ਸਿੰਘ ਸੁਰਜੀਤ ਸਿੰਘ ਮੌਜੂਦ ਸਨ।
Advertisement
Advertisement