ਜੰਗਲਾਤ ਕਾਮਿਆਂ ਦਾ ਵਫ਼ਦ ਵਣ ਮੰਡਲ ਅਫ਼ਸਰ ਨੂੰ ਮਿਲਿਆ
ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦਾ ਇੱਕ ਵਫ਼ਦ ਵਣ ਮੰਡਲ ਅਫ਼ਸਰ ਮਾਨਸਾ ਨੂੰ ਮਿਲਿਆ। ਜੰਗਲਾਤ ਕਾਮਿਆਂ ਵੱਲੋਂ ਵਣ ਮੰਡਲ ਅਫਸਰ ਕੋਲ ਰਹਿੰਦੀਆਂ ਤਨਖਾਹਾਂ ਫੋਰੀ ਦੇਣੇ, ਬੂਟਿਆਂ ਦੀ ਸਾਂਭ-ਸੰਭਾਲ ਕਰਨ, ਸੀਨੀਆਰਤਾ ਸੂਚੀ ਸੋਧ ਕੇ ਬਣਾਉਣ, ਵਰਦੀਆਂ, ਬੂਟ ਤੇ ਸੰਦਾਂ ਦੇਣ ਸਬੰਧੀ ਮੰਗ ਨੂੰ ਰੱਖਿਆ ਗਿਆ। ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੀਆਂ ਚੌਣਾਂ ਤੋਂ ਪਹਿਲਾਂ ਦਿੱਤੀ ਆਪਣੀ ਗਾਰੰਟੀ ਨੂੰ ਯਾਦ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੰਗਲਾਤ ਵਰਕਰਾਂ ਨੂੰ ਬਿਨਾਂ ਕਿਸੇ ਦੇਰੀ ਤੋ ਰੈਗੂਲਰ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ, ਵੱਧ ਰਹੀ ਤਪਸ਼ ਨੂੰ ਘਟਾਉਣ ਤੇ ਵਾਤਾਵਰਨ ਨੂੰ ਸਿਹਤਮੰਦ ਰੱਖਣ ਲਈ ਇਹ ਅਤਿ ਜ਼ਰੂਰੀ ਹੈ ਕਿ ਰੁੱਖ ਲਾਉਣ ਵਾਲੇ ਵਰਕਰ ਰੈਗੂਲਰ ਹੋਣ ਅਤੇ ਉਨ੍ਹਾਂ ਦੀ ਡਿਊਟੀ ਫਿਕਸ ਕੀਤੀ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ, ਸੁਖਦੇਵ ਸਿੰਘ ਦਲੇਲਵਾਲਾ, ਗੁਰਜੰਟ ਕੋਟਧਰਮੂ, ਅਜੀਤ ਸਿੰਘ ਜਟਾਣਾ, ਮੱਖਣ ਸਿੰਘ ਰਾਮਾਨੰਦੀ, ਗੁਰਤੇਜ ਸਿੰਘ ਭੂਪਾਲ, ਬੁੱਧ ਸਿੰਘ ਬੀਰੋਕੇ, ਤਾਰਾ ਸਿੰਘ ਬੋਹਾ ਵੀ ਮੌਜੂਦ ਸਨ।