ਸਰਕਾਰੀ ਆਈ ਟੀ ਆਈ ’ਚ ਡਿਗਰੀ ਤੇ ਇਨਾਮ ਵੰਡ ਸਮਾਰੋਹ
ਸਰਕਾਰੀ ਆਈ ਟੀ ਆਈ ਮਾਨਸਾ ਵਿੱਚ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਡਿਗਰੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿੱਥੇ ਮੁੱਖ ਮਹਿਮਾਨ ਵਜੋਂ ਸੰਸਥਾ ਦੀ ਆਈ ਐਮ ਸੀ ਦੇ ਚੇਅਰਮੈਨ ਰੂਪ ਸਿੰਘ ਪਹੁੰਚੇ। ਉਨ੍ਹਾਂ ਵੱਲੋਂ ਸੰਸਥਾ ਦੇ ਸਾਲ 2025 ਦੌਰਾਨ ਪਾਸ ਹੋਏ 70 ਸਿਖਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ।
ਸੰਸਥਾ ਦੇ ਪਲੇਸਮੈਂਟ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਇਲੈਕਟ੍ਰੀਸ਼ਨ ਟਰੇਡ ਦੀਆ ਤਿੰਨ ਸਿਖਿਆਰਥਣਾਂ ਜਸਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਜੈਸਮੀਨ ਕੌਰ ਨੇ 99.16 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਲੇਟਰੌਨਿਕਸ ਟਰੇਡ ਵਿੱਚ ਵਿਨੋਦ ਕੁਮਾਰ ਨੇ ਪਹਿਲਾ ਸਥਾਨ, ਕਟਾਈ ਸਿਲਾਈ ਟਰੇਡ ਵਿੱਚ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ, ਪਲੰਬਰ ਟਰੇਡ ਵਿੱਚ ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਕੋਪਾ ਨਿਸਚਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਵੈਲਡਰ ਟਰੇਡ ਵਿੱਚੋ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਰੂਪ ਸਿੰਘ ਨੇ ਪਹਿਲੇ ਸਥਾਨ ’ਤੇ ਆਉਣ ਵਾਲੇ ਸਿਖਿਆਰਥੀਆਂ ਨੂੰ 2100-2100 ਰੁਪਏ ਨਗਦ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ।