ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਲਜ ਦੀ ਥਾਂ ’ਤੇ ਕਬਜ਼ੇ ਖ਼ਿਲਾਫ਼ ਸੰਘਰਸ਼ ਦਾ ਐਲਾਨ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਮੀਟਿੰਗ
ਜਲਾਲਾਬਾਦ ’ਚ ਕਾਲਜ ਦੇ ਬਾਹਰ ਰੋਸ ਕਰਦੇ ਹੋਏ ਵਿਦਿਆਰਥੀ।
Advertisement

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਲਾਲਾਬਾਦ ’ਚ ਲੜਕੀਆਂ ਦੇ ਸਰਕਾਰੀ ਕਾਲਜ ’ਚ ਮੀਟਿੰਗ ਕੀਤੀ ਗਈ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਤੇ ਲੜਕੀਆਂ ਦੇ ਸੂਬਾ ਕੋ-ਕਨਵੀਨਰ ਸੰਜਨਾ ਢਾਬਾਂ ਨੇ ਕਿਹਾ ਕਿ ਸਰਕਾਰੀ ਕਾਲਜ (ਲੜਕੀਆਂ) ਦੀ ਥਾਂ ਅਤੇ ਕਾਲਜ ਦੀ ਇਮਾਰਤ ’ਤੇ ਕਰਵਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਮੰਗ ਪੱਤਰ ਐੱਸ ਡੀ ਐੱਮ ਜਲਾਲਾਬਾਦ ਨੂੰ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕਬਜ਼ੇ ਨੂੰ ਖਾਲੀ ਕਰਵਾਉਣ ਲਈ ਅਜੇ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ। ਆਗੂਆਂ ਨੇ ਦੋਸ਼ ਲਾਇਆ ਕਿ ਜ਼ਿਲ੍ਹੇ ਵਿੱਚ ਲੜਕੀਆਂ ਲਈ ਬਣੇ ਇੱਕੋ ਇੱਕ ਸਰਕਾਰੀ ਕਾਲਜ ਜਲਾਲਾਬਾਦ ਦੀ ਜਗ੍ਹਾ ’ਤੇ ਪਿਛਲੇ ਸਮੇਂ ਤੋਂ ਲਗਾਤਾਰ ਨਾਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ। ਇਨ੍ਹਾਂ ਕਬਜ਼ਿਆਂ ਕਾਰਨ ਇੱਥੇ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਕਬਜ਼ੇ ਨੂੰ ਖਾਲੀ ਨਹੀਂ ਕੀਤਾ ਜਾਂਦਾ ਤਾਂ ਵਿਦਿਆਰਥੀ ਜਥੇਬੰਦੀ ਏ ਆਈ ਐਸ ਐਫ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਵਿੱਚ ਇਕੱਲੇ ਜਲਾਲਾਬਾਦ ਕਾਲਜ ਦੀਆਂ ਲੜਕੀਆਂ ਵਿਦਿਆਰਥਣਾਂ ਹੀ ਨਹੀਂ ਸ਼ਾਮਲ ਹੋਣਗੀਆਂ, ਸਗੋਂ ਪੂਰੇ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਦੀਆਂ ਵਿਦਿਆਰਥੀ ਸੰਘਰਸ਼ ਚ ਸ਼ਾਮਲ ਹੋਣਗੇ। ਇਸ ਮੌਕੇ ਕਾਲਜ ਵਿੱਚ ਮੀਟਿੰਗ ਕਰਕੇ ਏ ਆਈ ਐਸ ਐਫ ਲੜਕੀਆਂ ਦਾ ਨਵਾਂ ਯੂਨਿਟ ਸਥਾਪਿਤ ਕੀਤਾ ਗਿਆ ਜਿਸ ਵਿੱਚ ਪੂਨਮ ਰਾਣੀ ਨੂੰ ਪ੍ਰਧਾਨ, ਅਮਨਜੀਤ ਕੌਰ ਸਕੱਤਰ, ਕ੍ਰਮਵਾਰ ਮੀਤ ਪ੍ਰਧਾਨ ਨੀਸ਼ਾ ਰਾਣੀ, ਨਵਜੀਤ ਕੌਰ, ਰਿੰਪਲ ਕੰਬੋਜ, ਮੀਤ ਸਕੱਤਰ ਨਿਰਮਲਾ ਰਾਣੀ, ਸਿਮਰਨ ਕੌਰ, ਮੋਨਕਾ ਰਾਣੀ ਤੇ ਖਜ਼ਾਨਚੀ ਰੇਣੂਕਾ ਰਾਣੀ ਨੂੰ ਚੁਣਿਆ ਗਿਆ।

Advertisement
Advertisement
Show comments