ਸ੍ਰੀਮਦ ਭਾਗਵਤ ਕਥਾ ਗਿਆਨ ਸਮਾਗਮ ਕਰਵਾਉਣ ਦਾ ਫ਼ੈਸਲਾ
ਪੰਚਾਇਤੀ ਸ਼ਿਵ ਮੰਦਰ ਕਮੇਟੀ ਅਤੇ ਮਹਿਲਾ ਗੀਤਾ ਭਵਨ ਸਮਿਤੀ ਵੱਲੋਂ ਪੰਚਾਇਤੀ ਸ਼ਿਵ ਮੰਦਰ ਵਿੱਚ ਸਪਤਾਹਕ ਸੰਗੀਤਮਈ ਸ੍ਰੀਮਦ ਭਾਗਵਤ ਕਥਾ ਗਿਆਨ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਨਰਦੀਪ ਗਰਗ, ਲਾਜਪਤ ਲੱਕੀ ਅਤੇ ਮਨੋਜ ਟੈਣੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ...
Advertisement
ਪੰਚਾਇਤੀ ਸ਼ਿਵ ਮੰਦਰ ਕਮੇਟੀ ਅਤੇ ਮਹਿਲਾ ਗੀਤਾ ਭਵਨ ਸਮਿਤੀ ਵੱਲੋਂ ਪੰਚਾਇਤੀ ਸ਼ਿਵ ਮੰਦਰ ਵਿੱਚ ਸਪਤਾਹਕ ਸੰਗੀਤਮਈ ਸ੍ਰੀਮਦ ਭਾਗਵਤ ਕਥਾ ਗਿਆਨ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਨਰਦੀਪ ਗਰਗ, ਲਾਜਪਤ ਲੱਕੀ ਅਤੇ ਮਨੋਜ ਟੈਣੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 7 ਸਤੰਬਰ ਨੂੰ ਕਲਸ਼ ਯਾਤਰਾ ਨਾਲ ਕੀਤੀ ਜਾਵੇਗੀ। 8 ਤੋਂ 13 ਸਤੰਬਰ ਤੱਕ ਸ਼ਾਮ ਦੇ 3:00 ਤੋਂ 6:30 ਵਜੇ ਤੱਕ ਕਥਾ ਚਲੇਗੀ ਅਤੇ 14 ਨਵੰਬਰ ਨੂੰ ਸੰਕੀਰਤਨ, ਹਵਨ ਅਤੇ ਭੰਡਾਰਾ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਗੀਤਾ ਭਵਨ ਵਿੱਚ ਸਮਾਗਮ ਦੇ ਪ੍ਰਬੰਧ ਸਬੰਧੀ ਵਿਉਂਤਬੰਦੀ ਕੀਤੀ ਅਤੇ ਸੱਦਾ ਪੱਤਰ ਰਿਲੀਜ਼ ਕੀਤੇ। -ਪੱਤਰ ਪ੍ਰੇਰਕ
Advertisement
Advertisement