ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੰਗਕਰਮੀ ਸਾਹਿਬ ਸਿੰਘ ਨੂੰ ‘ਛਤਰਪਤੀ ਸਨਮਾਨ’ ਦੇਣ ਦਾ ਫ਼ੈਸਲਾ

ਸਮਾਰੋਹ ਦੀ ਤਿਆਰੀ ਸਬੰਧੀ ਮੀਟਿੰਗ
Advertisement

ਪ੍ਰਸਿੱਧ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਲੋਕ ਰੰਗਕਰਮੀ ਡਾ. ਸਾਹਿਬ ਸਿੰਘ ਨੂੰ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ ‘ਛਤਰਪਤੀ ਸਨਮਾਨ 2025’ ਨਾਲ ਨਿਵਾਜਿਆ ਜਾਵੇਗਾ। ਡਾ. ਸਾਹਿਬ ਸਿੰਘ ਨੂੰ ਇਹ ਸਨਮਾਨ 30 ਨਵੰਬਰ ਨੂੰ ਪੰਚਾਇਤ ਭਵਨ, ਸਿਰਸਾ ਵਿੱਚ ਹੋਣ ਵਾਲੇ ‘ਛਤਰਪਤੀ ਸਿਮ੍ਰਤੀ ਸਮਾਰੋਹ’ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਇਹ ਫੈਸਲਾ ‘ਸੰਵਾਦ ਸਿਰਸਾ’ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ‘ਸੰਵਾਦ ਸਿਰਸਾ’ ਦੇ ਕੋ-ਕਨਵੀਨਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਡਾ. ਸਾਹਿਬ ਸਿੰਘ ਵੱਲੋਂ ਸਮਾਜਕ ਸਰੋਕਾਰਾਂ ਨੂੰ ਪ੍ਰਣਾਏ ਇੱਕ ਭਾਵਪੂਰਨ ਅਤੇ ਖ਼ੂਬਸੂਰਤ ਨਾਟਕ ‘ਧੰਨ ਲਿਖਾਰੀ ਨਾਨਕਾ’ ਦਾ ਮੰਚਨ ਕੀਤਾ ਜਾਵੇਗਾ। ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ‘ਦੀਪ’ ‘ਨਾਇਕਾਂ ਦੀ ਤਲਾਸ਼ ਵਿੱਚ ਭਟਕਦਾ ਵਰਤਮਾਨ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਵੀ-ਕਥਾਕਾਰ ਪ੍ਰੋ. ਹਰਭਗਵਾਨ ਚਾਵਲਾ ਕਰਨਗੇ। ਇਸ ਮੌਕੇ ’ਤੇ ਗਾਰਗੀ ਪ੍ਰਕਾਸ਼ਨ, ਜਨ ਚੇਤਨਾ ਅਤੇ ਤਸਵੀਰ ਪ੍ਰਕਾਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਜਾਵੇਗੀ। ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਯਾਦ ਵਿੱਚ ਸਥਾਪਤ ਇਸ ਸਨਮਾਨ ਨਾਲ ਹੁਣ ਤੱਕ ਪ੍ਰਸਿੱਧ ਪੰਜਾਬੀ ਲੇਖਕ ਪਦਮਸ੍ਰੀ ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ, ਕੁਲਦੀਪ ਨਈਅਰ, ਆਰਫ਼ਾ ਖ਼ਾਨਮ ਸ਼ੇਰਵਾਨੀ, ਓਮ ਥਾਨਵੀ, ਸੁਬ੍ਰਤ ਬਾਸੂ ਤੇ ਹੋਰਨਾਂ ਨੂੰ ਨਿਵਾਜਿਆ ਜਾ ਚੁੱਕਾ ਹੈ।

Advertisement

Advertisement
Show comments