ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ
ਇਥੋਂ ਦੇ ਪਿੰਡ ਨਾਨੂਆਣਾ ਵਾਸੀ ਗੈਸਟ ਫੈਕਲਟੀ ਮਹਿਲਾ ਅਧਿਆਪਕਾ ਨੇ ਭੇਤਭਰੀ ਹਾਲਤ ’ਚ ਕੋਈ ਜ਼ਹਿਰਲੀ ਚੀਜ਼ ਖਾ ਲਈ। ਤਬੀਅਤ ਵਿਗੜਨ ’ਤੇ ਪਰਿਵਾਰ ਨੇ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਿ੍ਤਕਾ ਦੀ ਪਛਾਣ...
Advertisement
ਇਥੋਂ ਦੇ ਪਿੰਡ ਨਾਨੂਆਣਾ ਵਾਸੀ ਗੈਸਟ ਫੈਕਲਟੀ ਮਹਿਲਾ ਅਧਿਆਪਕਾ ਨੇ ਭੇਤਭਰੀ ਹਾਲਤ ’ਚ ਕੋਈ ਜ਼ਹਿਰਲੀ ਚੀਜ਼ ਖਾ ਲਈ। ਤਬੀਅਤ ਵਿਗੜਨ ’ਤੇ ਪਰਿਵਾਰ ਨੇ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਿ੍ਤਕਾ ਦੀ ਪਛਾਣ ਪਰਸਨਾ ਵਜੋਂ ਹੋਈ ਹੈ। ਪਰਸਨਾ ਗੁਰੂਗ੍ਰਾਮ ’ਚ ਗੈਸਟ ਫੈਕਲਟੀ ਅਧਿਆਪਕ ਸੀ। ਬੀਤੇ ਦਿਨ ਉਹ ਘਰ ’ਚ ਇਕੱਲੀ ਸੀ ਤਾਂ ਉਸ ਨੇ ਭੇਤਭਰੀ ਹਾਲਤ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ। ਪਰਿਵਾਰ ਨੇ ਉਸ ਨੂੰ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਪੁਲੀਸ ਨੇ ਦੇਹ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮ੍ਰਿਤਕਾ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਗਏ ਹਨ।
Advertisement
Advertisement
