ਬਾਬਾ ਕਰਨੈਲ ਦਾਸ ਜਲਾਲ ਦੀ ਬਰਸੀ ਮਨਾਈ
ਸਵਾਮੀ ਬ੍ਰਹਮ ਮੁਨੀ ਜਲਾਲ ਅਤੇ ਬਾਬਾ ਗੰਗਾ ਰਾਮ ਦੀ ਰਹਿਨੁਮਾਈ ਹੇਠ ਵਿਵੇਕ ਆਸ਼ਰਮ ਜਲਾਲ ਵਿੱਚ ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ ਗਈ। ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਨੇ ਸੰਤ ਕਰਨੈਲ ਦਾਸ ਦੇ ਜੀਵਨ...
Advertisement
ਸਵਾਮੀ ਬ੍ਰਹਮ ਮੁਨੀ ਜਲਾਲ ਅਤੇ ਬਾਬਾ ਗੰਗਾ ਰਾਮ ਦੀ ਰਹਿਨੁਮਾਈ ਹੇਠ ਵਿਵੇਕ ਆਸ਼ਰਮ ਜਲਾਲ ਵਿੱਚ ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ ਗਈ। ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਨੇ ਸੰਤ ਕਰਨੈਲ ਦਾਸ ਦੇ ਜੀਵਨ ਬਾਰੇ ਚਾਨਣਾ ਪਾਇਆ। ਸੁਆਮੀ ਬ੍ਰਹਮ ਦੇਵ ਅਤੇ ਅਨੰਤਾ ਨੰਦ ਰਾਜਸਥਾਨ ਨੇ ਗੁਰੂ ਮਹਿਮਾ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਬਾਬਾ ਲਾਲ ਦਾਸ ਰਾਜਸਥਾਨ ਨੇ ਸਟੇਜ ਚਲਾਈ। ਬਾਬਾ ਗੰਗਾ ਰਾਮ ਨੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਨਿਜਾ ਨੰਦ ਰਾਜਸਥਾਨ, ਰਿਸ਼ੀ ਰਾਮ ਜੈਤੋ, ਸਾਧੂ ਰਾਮ ਖਾਈ, ਸਰਬਾਨੰਦ ਹਰਿਦੁਆਰ, ਮੋਹਨ ਦਾਸ ਬਗਰਾੜੀ, ਕਲਿਆਣ ਦੇਵ ਗਿੱਦੜਬਾਹਾ, ਭਜਨ ਦਾਸ ਧੂਰਕੋਟ, ਕਰਤਾਰ ਦਾਸ ਚੰਦ ਬਾਜਾ ਤੇ ਸੁਖਦੇਵ ਮੁਨੀ ਕਲਿਆਣ ਹਾਜ਼ਰ ਸਨ।
Advertisement
Advertisement
