ਡੀ ਏ ਪੀ ਤੋਟ: ਕਿਸਾਨਾਂ ਵੱਲੋਂ ਧਰਨੇ ਦੀ ਚਿਤਾਵਨੀ
ਡੀ ਏ ਪੀ ਖਾਦ ਦੀ ਕਿੱਲਤ ਨਾਲ ਜੂਝ ਰਹੇ ਕਿਸਾਨਾਂ ਨੇ ਦੀ ਨਿਊ ਗਿੱਦੜਬਾਹਾ ਕੋਆਪ੍ਰੇਟਿਵ ਸਹਿਕਾਰੀ ਸਭਾ ਗਿੱਦੜਬਾਹਾ ਦੇ ਬਾਹਰ ਮੀਟਿੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੈਂਬਰਾਂ ਅਨੁਸਾਰ ਸੁਸਾਇਟੀ ਵਿਖੇ ਡੀ ਏ ਪੀ ਖਾਦ ਪੂਰੀ ਨਹੀਂ...
Advertisement
ਡੀ ਏ ਪੀ ਖਾਦ ਦੀ ਕਿੱਲਤ ਨਾਲ ਜੂਝ ਰਹੇ ਕਿਸਾਨਾਂ ਨੇ ਦੀ ਨਿਊ ਗਿੱਦੜਬਾਹਾ ਕੋਆਪ੍ਰੇਟਿਵ ਸਹਿਕਾਰੀ ਸਭਾ ਗਿੱਦੜਬਾਹਾ ਦੇ ਬਾਹਰ ਮੀਟਿੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੈਂਬਰਾਂ ਅਨੁਸਾਰ ਸੁਸਾਇਟੀ ਵਿਖੇ ਡੀ ਏ ਪੀ ਖਾਦ ਪੂਰੀ ਨਹੀਂ ਭੇਜੀ ਜਾ ਰਹੀ ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ ਏ ਪੀ ਦੀ ਮੰਗ ਪੂਰੀ ਨਾ ਹੋਣ ਸੁਸਾਇਟੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਮੌਕੇ ਕਿਸਾਨ ਮੁਖਤਿਆਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਹੈਪੀ ਸਿੱਧੂ, ਗੁਰਮੇਲ ਧਾਲੀਵਾਲ, ਜਗਦੀਪ ਸਿੰਘ, ਕਾਲਾ ਸਿੰਘ, ਰਾਮਪਾਲ ਸਿੰਘ, ਅੰਗਰੇਜ਼ ਸਿੰਘ, ਸੁਖਮੰਦਰ ਸਿੰਘ, ਸਰਬਜੀਤ ਸਿੰਘ, ਕੁਸ਼ਲਦੀਪ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਲੱਕੀ ਸਿੱਧੂ, ਮੁਖਤਿਆਰ ਸਿੰਘ ਮਾਨ, ਕਾਲਾ ਧਾਲੀਵਾਲ ਅਤੇ ਉਂਕਾਰ ਸਿੰਘ ਆਦਿ ਵੀ ਮੌਜੂਦ ਸਨ।
Advertisement
Advertisement
