ਲੈਂਟਰ ਦੇ ਮਲਬੇ ਹੇਠ ਆਉਣ ਕਾਰਨ ਦਿਹਾੜੀਦਾਰ ਦੀ ਮੌਤ
ਇੱਥੋਂ ਨੇੜਲੇ ਪਿੰਡ ਦੂਲੇ ਵਾਲੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਇੱਕ ਗਰੀਬ ਪਰਿਵਾਰ ਦੇ ਕਮਰੇ ਦਾ ਲੈਂਟਰ ਡਿੱਗ ਪਿਆ। ਲੈਂਟਰ ਦੇ ਥੱਲੇ ਆਉਣ ਨਾਲ ਸੁੱਖਾ (40 ਸਾਲ) ਦੀ ਮੌਤ ਹੋ ਗਈ। ਸੁੱਖਾ ਦਿਹਾੜੀ ਕਰਕੇ ਆਪਣੇ...
Advertisement
ਇੱਥੋਂ ਨੇੜਲੇ ਪਿੰਡ ਦੂਲੇ ਵਾਲੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਇੱਕ ਗਰੀਬ ਪਰਿਵਾਰ ਦੇ ਕਮਰੇ ਦਾ ਲੈਂਟਰ ਡਿੱਗ ਪਿਆ। ਲੈਂਟਰ ਦੇ ਥੱਲੇ ਆਉਣ ਨਾਲ ਸੁੱਖਾ (40 ਸਾਲ) ਦੀ ਮੌਤ ਹੋ ਗਈ। ਸੁੱਖਾ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਘਰ ਚਾਰ ਚੁਫੇਰਿਓ ਪਾਣੀ ਘਿਰਿਆ ਹੋਇਆ ਸੀ। ਅੱਜ ਸਵੇਰੇ ਤਕਰੀਬਨ 4 ਵਜੇ ਅਚਾਨਕ ਲੈਂਟਰ ਡਿੱਗ ਪਿਆ ਅਤੇ ਸੁੱਖਾ ਮਲਬੇ ਹੇਠਾਂ ਆ ਗਿਆ। ਪਿੰਡ ਵਾਸੀਆਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਉਸਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
Advertisement
Advertisement