ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰਾਸਤੀ ਮੇਲੇ ’ਚ ਪਈਆਂ ਸੱਭਿਆਚਾਰ ਦੀਆਂ ਬਾਤਾਂ

ਭੰਗੜੇ ’ਚ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਜੇਤੂ; ਮਹਾਰਾਜਾ ਰਣਜੀਤ ਸਿੰਘ ਕਾਲਜ ਦੋਇਮ
ਭੰਗੜੇ ’ਚ ਜੇਤੂ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਆਂਵਾਲੀ ਦੀ ਟੀਮ ਨੂੰ ਇਨਾਮ ਦਿੰਦੇ ਪ੍ਰਬੰਧਕ।
Advertisement

ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲੇ ਦੇ ਦੂਜੇ ਦਿਨ ਵੀ ਵਿਰਸੇ ਅਤੇ ਸਭਿਆਚਾਰ ਦੀਆਂ ਬਾਤਾਂ ਪਈਆਂ, ਜਿਸ ਤਹਿਤ ਅੱਜ ਲੋਕ ਸਾਜ, ਫੋਕ ਆਰਕੈਸਟਰਾ, ਕਲੀ, ਵਾਰ, ਕਵਿਸ਼ਰੀ, ਜਨਰਲ ਕ਼ੁਇਜ਼, ਲੁੱਡੀ, ਝੂੰਮਰ ਅਤੇ ਸੰਮੀ ਦੀ ਜ਼ਬਰਦਸਤ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਐਨ.ਸੀ.ਸੀ. ਆਰਮੀ ਮਲੋਟ ਦੇ ਕਮਾਂਡਿੰਗ ਅਫਸਰ ਭੁਪਿੰਦਰ ਸਿੰਘ ਮਾਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਸੂਬੇਦਾਰ ਮੇਜਰ ਯੋਗੇਸ਼ ਯਾਦਵ, ਹਵਲਦਾਰ ਫਰਹਤ ਅਹਿਮਦ, ਹਵਲਦਾਰ ਸ਼ੋਕਿਤ , ਸਰਕਾਰੀ ਗਰਲਜ਼ ਸਕੂਲ ਡੱਬਵਾਲੀ ਦੇ ਪ੍ਰਿੰਸੀਪਲ ਬਲਰਾਜ ਸਿੰਘ ਸਿੱਧੂ, ਦਸ਼ਮੇਸ਼ ਸਿੱਖਿਆ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਅਤੇ ਜੀਐਨ ਕਾਲਜ ਮੰਡੀ ਕਿੱਲਿਆਂਵਾਲੀ ਦੇ ਪ੍ਰਿੰਸੀਪਾਲ ਸੁਰਿੰਦਰ ਠਾਕੁਰ ਅਤੇ ਬਿਕਰਮ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਮੁੱਖ ਮਹਿਮਾਨ ਨੇ ਆਖਿਆ ਕਿ ਅਜਿਹੇ ਵਿਰਾਸਤੀ ਮੇਲੇ ਵਿਦਿਆਰਥੀਆਂ ਵਿੱਚ ਆਪਣੀ ਵਿਰਾਸਤ ਪ੍ਰਤੀ ਪਿਆਰ ਅਤੇ ਜੁੜਾਅ ਪੈਦਾ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਲੋਕ ਨਾਚ ਭੰਗੜੇ ਵਿੱਚ ਗੁਰੂ ਨਾਨਕ ਕਾਲਜ ਕਿੱਲਿਆਂਆਂਵਾਲੀ ਨੇ ਪਹਿਲਾ ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਪੀੜੀ ਬਣਾਉਣ ਮੁਕਾਬਲੇ ਵਿੱਚ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ ਸਥਾਨ ਜਿੱਤਿਆ, ਜਦਕਿ ਡੀਏਵੀ ਕਾਲਜ ਅਬੋਹਰ, ਸਰਕਾਰੀ ਕਾਲਜ ਜਲਾਲਾਬਾਦ ਅਤੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਅਗਲੇ ਸਥਾਨ ਹਾਸਲ ਕੀਤੇ। ਨਾਲ਼ਾ ਬਣਾਉਣ ਮੁਕਾਬਲੇ ਵਿੱਚ ਵੀ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ ਸਥਾਨ ਹਾਸਲ ਕੀਤਾ। ਲੋਕ ਸਾਜ਼ ਤੇ ਫੋਕ ਆਰਕੈਸਟਰਾ ਵਿੱਚ ਕ੍ਰਮਵਾਰ ਸੀ.ਜੀ.ਐਮ. ਕਾਲਜ ਮੋਹਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਜੇਤੂ ਰਹੇ, ਜਦਕਿ ਫੋਕ ਆਰਕੈਸਟਰਾ ਵਿੱਚ ਦਸਮੇਸ਼ ਖਾਲਸਾ ਕਾਲਜ ਮੁਕਤਸਰ ਤੀਜੇ ਸਥਾਨ ‘ਤੇ ਰਿਹਾ। ਪ੍ਰਿੰਸੀਪਲ ਡਾ. ਐਸ. ਐਸ. ਸੰਘਾ ਅਤੇ ਉਪ ਪ੍ਰਿੰਸੀਪਲ ਇੰਦਰਾ ਪਹੂਜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਟੇਜ ਸੰਚਾਲਨ ਰਮਨ ਸਿੱਧੂ, ਓਂਕਾਰ ਸਿੰਘ, ਸੁਖਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਸੰਭਾਲਿਆ। ਆਖ਼ਰ ਵਿੱਚ ਮਹਿਮਾਨਾਂ ਦਾ ਸਨਮਾਨ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।

Advertisement

Advertisement
Show comments