ਦਸਮੇਸ਼ ਸਕੂਲ ’ਚ ਤੀਆਂ ਮੌਕੇ ਸੱਭਿਆਚਾਰਕ ਪ੍ਰੋਗਰਾਮ
ਇੱਥੋਂ ਦੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਨੇ ਰੈਂਪ ਵਾਕ, ਲੋਕਗੀਤ, ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਰੰਗ ਬੰਨ੍ਹਿਆ। ਬਾਰਵੀਂ ਜਮਾਤ ਦੀ ਵਿਦਿਆਰਥਣ ਸ਼ਗਨਦੀਪ ਕੌਰ ਨੂੰ ਮਿਸ...
Advertisement
ਇੱਥੋਂ ਦੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਨੇ ਰੈਂਪ ਵਾਕ, ਲੋਕਗੀਤ, ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਰੰਗ ਬੰਨ੍ਹਿਆ। ਬਾਰਵੀਂ ਜਮਾਤ ਦੀ ਵਿਦਿਆਰਥਣ ਸ਼ਗਨਦੀਪ ਕੌਰ ਨੂੰ ਮਿਸ ਤੀਜ ਚੁਣਿਆ ਗਿਆ। ਪਵਨਜੋਤ ਕੌਰ ਨੂੰ ਬੈਸਟ ਪਰਫਾਰਮਰ ਐਲਾਨਿਆ ਗਿਆ।ਖੇਸਾਂ ਦੇ ਬੰਬਲ ਵੱਟਣ ਦੇ ਮੁਕਾਬਲੇ 'ਚ ਨੌਵੀਂ ਜਮਾਤ ਦੀ ਜਸ਼ਨਦੀਪ ਕੌਰ ਪਹਿਲੇ ਨੰਬਰ ਤੇ ਰਹੀ।ਮਹਿੰਦੀ ਮੁਕਾਬਲੇ 'ਚ ਜਸ਼ਨਦੀਪ ਕੌਰ ਪਹਿਲੇ, ਸ਼ਗਨਪ੍ਰੀਤ ਕੌਰ ਦੂਜੇ ਅਤੇ ਰਵਨੀਤ ਕੌਰ ਤੀਜੇ ਸਥਾਨ ਤੇ ਰਹੀਆਂ। ਮਹਿੰਦੀ ਲਾਉਣ ਦੇ ਜੂਨੀਅਰ ਮੁਕਾਬਲੇ ’ਚ ਅਰਸ਼ਦੀਪ ਕੌਰ ਨੂੰ ਪਹਿਲਾ, ਸਾਹਿਬਕੌਰ ਬਰਾੜ ਨੂੰ ਦੂਜਾ ਅਤੇ ਵਰਨਰੀਤ ਕੌਰ ਨੂੰ ਤੀਜਾ ਇਨਾਮ ਮਿਲਿਆ। ਪੀੜਾ ਬੁਣਨ ਮੁਕਾਬਲੇ ’ਚ ਗੁਰਅੰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੀ ਪ੍ਰਿੰਸੀਪਲ ਦੀਪ ਕਮਲ ਮਾਨ ਨੇ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਰੀਤੀ ਰਿਵਾਜ ਦੀ ਵੱਖਰੀ ਪਛਾਣ ਹੈ।
Advertisement
Advertisement