ਵਿਵਾਦ ਮਗਰੋਂ ਕ੍ਰਿਕਟਰਾਂ ਨੂੰ ਟੀਮ ’ਚ ਲਿਆ
ਪੰਜਾਬ ਸਰਕਾਰ ਵੱਲੋਂ 28 ਅਕਤੂਬਰ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਅੰਡਰ-14 ਵਰਗ ਦੇ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਲਈ ਚੁਣੀ ਟੀਮ ਦੀ ਸੂਚੀ ’ਤੇ ਵਿਵਾਦ ਪੈਦਾ ਹੋਣ ਮਗਰੋਂ ਖਿਡਾਰੀਆਂ ਦੀ ਸੂਚੀ ਵਿੱਚ ਸੋਧ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ...
Advertisement
ਪੰਜਾਬ ਸਰਕਾਰ ਵੱਲੋਂ 28 ਅਕਤੂਬਰ ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਅੰਡਰ-14 ਵਰਗ ਦੇ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਲਈ ਚੁਣੀ ਟੀਮ ਦੀ ਸੂਚੀ ’ਤੇ ਵਿਵਾਦ ਪੈਦਾ ਹੋਣ ਮਗਰੋਂ ਖਿਡਾਰੀਆਂ ਦੀ ਸੂਚੀ ਵਿੱਚ ਸੋਧ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਲਏ ਗਏ ਮੁੜ ਟਰਾਇਲਾਂ ਵਿੱਚ ਚਾਰ ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਇਨ੍ਹਾਂ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਖ਼ਰਾਬ ਐਲਾਨਦਿਆਂ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਜਦੋਂ ਬੱਚਿਆਂ ਦੇ ਮਾਪਿਆਂ ਨੇ ਪਹਿਲਾਂ ਬਣਾਈ ਸੂਚੀ ਨੂੰ ਚੁਣੌਤੀ ਦਿੰਦਿਆਂ ਸਾਰੇ ਖਿਡਾਰੀਆਂ ਦੇ ਦੁਬਾਰਾ ਟਰਾਇਲ ਲੈਣ ਦੀ ਬੇਨਤੀ ਕੀਤੀ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਹੁਕਮ ਜਾਰੀ ਕਰਕੇ 28 ਅਕਤੂਬਰ ਨੂੰ ਹੋਣ ਵਾਲੇ ਮੈਚ ਲਈ ਟੀਮ ਚੁਣਨ ਵਾਸਤੇ ਦੁਬਾਰਾ ਟਰਾਇਲ ਲੈਣ ਦੇ ਹੁਕਮ ਦਿੱਤੇ ਸਨ।
Advertisement
Advertisement
