ਕ੍ਰਿਕਟ ਟੂਰਨਾਮੈਂਟ: ਵਿਦਿਆਰਥੀਆਂ ਨੇ ਸੋਨ ਤਗ਼ਮੇ ਜਿੱਤੇ
ਇੱਥੇ ਹੋਏ 69ਵੇਂ ਜ਼ਿਲ੍ਹਾ ਪੱਧਰੀ ਸਕੂਲ ਕ੍ਰਿਕਟ ਟੂਰਨਾਮੈਂਟ ਵਿੱਚ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੀ ਜ਼ੋਨਲ ਅੰਡਰ-19 ਕ੍ਰਿਕਟ ਟੀਮ ਗਰੇਡ 12 ਦੇ ਵਿਦਿਆਰਥੀਆਂ ਹਰਨੂਰ ਸਿੰਘ ਸਿੱਧੂ ਅਤੇ ਹੈਰੀ ਨੇ ਸੋਨ ਤਗ਼ਮਾ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ।...
Advertisement
ਇੱਥੇ ਹੋਏ 69ਵੇਂ ਜ਼ਿਲ੍ਹਾ ਪੱਧਰੀ ਸਕੂਲ ਕ੍ਰਿਕਟ ਟੂਰਨਾਮੈਂਟ ਵਿੱਚ ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੀ ਜ਼ੋਨਲ ਅੰਡਰ-19 ਕ੍ਰਿਕਟ ਟੀਮ ਗਰੇਡ 12 ਦੇ ਵਿਦਿਆਰਥੀਆਂ ਹਰਨੂਰ ਸਿੰਘ ਸਿੱਧੂ ਅਤੇ ਹੈਰੀ ਨੇ ਸੋਨ ਤਗ਼ਮਾ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਸਕੂਲ ਪ੍ਰਿੰਸੀਪਲ ਅਨੁਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ’ਤੇ ਵਧਾਈ ਦਿੱਤੀ। ਉਨ੍ਹਾਂ ਸਰੀਰਕ ਸਿੱਖਿਆ ਅਧਿਆਪਕਾ ਅੱਛਰਾ ਰਾਣੀ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਪਵਨ ਕੁਮਾਰ ਧੀਰ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਸਿੱਧੂ, ਸੀਨੀਅਰ ਕੋਆਰਡੀਨੇਟਰ ਅੰਜੂ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Advertisement
Advertisement