ਸੀ ਪੀ ਆਈ ਕਮੇਟੀ ਦੀ ਕਾਨਫਰੰਸ ਸਮਾਪਤ
ਇਥੇ ਸੀ ਪੀ ਆਈ ਸ਼ਹਿਰੀ ਕਮੇਟੀ ਦੀ ਜਥੇਬੰਦਕ ਕਾਨਫਰੰਸ ਕਾਮਰੇਡ ਅਰਵਿੰਦਰ ਕੌਰ ਤੇ ਐਡਵੋਕੇਟ ਰਜਿੰਦਰ ਸ਼ਰਮਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਜ਼ਿਲ੍ਹਾ ਆਬਜ਼ਰਵਰ ਦਲਜੀਤ ਸਿੰਘ ਮਾਨਸ਼ਾਹੀਆ ਨੇ ਪਾਰਟੀ ਦੇ ਇਤਿਹਾਸ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ...
Advertisement
ਇਥੇ ਸੀ ਪੀ ਆਈ ਸ਼ਹਿਰੀ ਕਮੇਟੀ ਦੀ ਜਥੇਬੰਦਕ ਕਾਨਫਰੰਸ ਕਾਮਰੇਡ ਅਰਵਿੰਦਰ ਕੌਰ ਤੇ ਐਡਵੋਕੇਟ ਰਜਿੰਦਰ ਸ਼ਰਮਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਜ਼ਿਲ੍ਹਾ ਆਬਜ਼ਰਵਰ ਦਲਜੀਤ ਸਿੰਘ ਮਾਨਸ਼ਾਹੀਆ ਨੇ ਪਾਰਟੀ ਦੇ ਇਤਿਹਾਸ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਵੱਧ ਰਹੀ ਬੇਰੁਜ਼ਗਾਰੀ ਕਾਰਨ ਨਸ਼ੇ ਦੇ ਸ਼ਿਕਾਰ ਨੌਜਵਾਨ ਗੈਂਗਸਟਰਵਾਦ ਵੱਲ ਵਧ ਰਹੇ ਹਨ। ਇਸੇ ਦੌਰਾਨ ਸ਼ਹਿਰ ਕਮੇਟੀ ਮਾਨਸਾ ਦੀ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਦੌਰਾਨ ਰਤਨ ਭੋਲਾ ਸ਼ਹਿਰੀ ਸਕੱਤਰ ਤੇ ਡਾ. ਰਾਜ ਕੁਮਾਰ ਸ਼ਰਮਾ ਤੇ ਬਲਵੰਤ ਸਿੰਘ ਫੱਕਰ ਸਹਾਇਕ ਸਕੱਤਰ ਚੁਣੇ ਗਏ। ਇਸ ਦੌਰਾਨ ਭੂਸ਼ਨ ਸ਼ਰਮਾ, ਨਰੇਸ਼ ਕੁਮਾਰ ਬੁਰਜ ਹਰੀ, ਨਿਰਮਲ ਸਿੰਘ ਮਾਨਸਾ, ਅਰਵਿੰਦਰ ਕੌਰ, ਕਿਰਨਾ ਰਾਣੀ, ਜੀਤ ਰਾਮ, ਲਾਭ ਸਿੰਘ ਮੰਢਾਲੀ, ਬੂਟਾ ਸਿੰਘ ਐੱਫ ਸੀ ਆਈ, ਸੁਖਦੇਵ ਸਿੰਘ ਉਸਾਰੀ ਯੂਨੀਅਨ, ਮਿੱਠੂ ਮੰਦਰ, ਦਰਸ਼ਨ ਸਿੰਘ ਮਾਨਸ਼ਾਹੀਆ ਤੇ ਰਜਿੰਦਰ ਕੁਮਾਰ ਭੰਮਾ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ।
Advertisement
Advertisement
