ਅਦਾਲਤ ਨੇ ਨਸ਼ਾ ਤਸਕਰ ਨੂੰ ਜੇਲ੍ਹ ਭੇਜਿਆ
ਪੁਲੀਸ ਨੇ ਨਸ਼ਾ ਤਸਕਰ ਰਾਜ ਕੁਮਾਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਣੀਆਂ ਦੇ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬੱਗਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ 28 ਸਾਲਾ ਪੁੱਤਰ ਬਲਵਿੰਦਰ ਸਿੰਘ ਜੋ ਪੰਜਾਬ ਬਿਜਲੀ ਵਿਭਾਗ...
Advertisement
ਪੁਲੀਸ ਨੇ ਨਸ਼ਾ ਤਸਕਰ ਰਾਜ ਕੁਮਾਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਣੀਆਂ ਦੇ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬੱਗਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ 28 ਸਾਲਾ ਪੁੱਤਰ ਬਲਵਿੰਦਰ ਸਿੰਘ ਜੋ ਪੰਜਾਬ ਬਿਜਲੀ ਵਿਭਾਗ ਵਿੱਚ ਇੱਕ ਲਾਈਨਮੈਨ ਹੈ। 4 ਮਈ 2025 ਨੂੰ ਬਲਵਿੰਦਰ ਸਿੰਘ ਸ਼ੱਕੀ ਹਾਲਾਤ ਵਿੱਚ ਬੇਹੋਸ਼ ਮਿਲਿਆ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਜਾਂਚ ਅਤੇ ਤਕਨੀਕੀ ਸਬੂਤਾਂ ਤੋਂ ਪਤਾ ਲੱਗਿਆ ਕਿ ਬਲਵਿੰਦਰ ਸਿੰਘ ਨੇ ਗੂਗਲ ਪੇਅ ਦੀ ਵਰਤੋਂ ਕਰਕੇ 500 ਰੁਪਏ ਵਿੱਚ ਹੈਰੋਇਨ ਖਰੀਦੀ ਸੀ। ਰਾਣੀਆਂ ਪੁਲੀਸ ਨੇ ਅੱਜ ਪੁਲੀਸ ਨੇ ਮੁੱਖ ਮੁਲਜ਼ਮ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਮੁਲਜ਼ਮ ਜੇਲ੍ਹ ਵਿਚ ਹੈ।
Advertisement
Advertisement