ਮੰਡੀਆਂ ’ਚ ਨਰਮੇ ਦੀ ਆਮਦ ਸ਼ੁਰੂ; ਸੀਸੀਆਈ ਨੇ ਖ਼ਰੀਦ ਤੋਂ ਹੱਥ ਖਿੱਚੇ
ਜ਼ਿਲ੍ਹਾ ਮੁਕਤਸਰ ਦੀਆਂ ਅਨਾਜ ਮੰਡੀਆਂ ਵਿੱਚ ਨਰਮੇ ਅਤੇ ਝੋਨੇ ਦੀ ਮੱਠੀ-ਮੱਠੀ ਆਮਦ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਸੀਸੀਆਈ ਨੇ ਇਕ ਕਿਲੋ ਨਰਮਾ ਵੀ ਨਹੀਂ ਖਰੀਦਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 3738 ਕੁਇੰਟਲ ਨਰਮਾ...
Advertisement
ਜ਼ਿਲ੍ਹਾ ਮੁਕਤਸਰ ਦੀਆਂ ਅਨਾਜ ਮੰਡੀਆਂ ਵਿੱਚ ਨਰਮੇ ਅਤੇ ਝੋਨੇ ਦੀ ਮੱਠੀ-ਮੱਠੀ ਆਮਦ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਸੀਸੀਆਈ ਨੇ ਇਕ ਕਿਲੋ ਨਰਮਾ ਵੀ ਨਹੀਂ ਖਰੀਦਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 3738 ਕੁਇੰਟਲ ਨਰਮਾ ਆਇਆ ਹੈ ਅਤੇ ਸਾਰਾ ਪ੍ਰਾਈਵੇਟ ਖਰੀਦਦਾਰਾਂ ਨੇ ਖਰੀਦਿਆ ਹੈ। ਇਸ ਵਿੱਚੋਂ ਸਭ ਤੋਂ ਵੱਧ ਨਰਮਾ ਮਲੋਟ ਵਿੱਚ 2226 ਕੁਇੰਟਲ ਆਇਆ ਹੈ। ਇਸੇ ਤਰ੍ਹਾਂ ਮੁਕਤਸਰ ਵਿੱਚ 998 ਅਤੇ ਗਿੱਦੜਬਾਹਾ ’ਚ 500 ਕੁਇੰਟਲ ਨਰਮਾ ਮੰਡੀਆਂ ਵਿੱਚ ਪਹੁੰਚਿਆ ਹੈ। ਮਲੋਟ ਵਿੱਚ ਨਰਮਾ 7270 ਰੁਪਏ ਪ੍ਰਤੀ ਕੁਇੰਟਲ, ਜਦਕਿ ਮੁਕਤਸਰ ਵਿੱਚ 6980 ਅਤੇ ਗਿੱਦੜਬਾਹਾ ਵਿਖੇ 7035 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਹੈ। ਕਿਸਾਨਾਂ ਦੀ ਮੰਗ ਹੈ ਕਿ ਸੀਸੀਆਈ ਵੀ ਮੰਡੀਆਂ ਵਿੱਚ ਪੁੱਜੇ ਤਾਂ ਜੋ ਉਨ੍ਹਾਂ ਨੂੰ ਵਾਜਿਬ ਭਾਅ ਮਿਲ ਸਕੇ।
ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਇਸ ਮੌਕੇ ਮੁਕਤਸਰ ਦੇ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ ਵੀ ਮੌਜੂਦ ਸਨ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਹੋਵੇ ਤਾਂ ਉਹ ਸਿੱਧਾ ਰਾਬਤਾ ਕਰ ਸਕਦੇ ਹਨ। ਇਸ ਮੌਕੇ ਮੰਡੀ ਬਰੀਵਾਲਾ ਆੜ੍ਹਤੀਆ ਦੇ ਪ੍ਰਧਾਨ ਅਜੈ ਗਰਗ, ਨਗਰ ਪੰਚਾਇਤ ਪ੍ਰਧਾਨ ਬਰੀਵਾਲਾ ਕੇਵਲ ਕ੍ਰਿਸ਼ਨ ਗੋਇਲ, ਹਰਬੰਸ ਲਾਲ ਭੋਲਾ, ਮੋਹਿਤ ਕੁਮਾਰ, ਅਸ਼ੋਕ ਕੁਮਾਰ ਵੀ ਮੌਜੂਦ ਸਨ।
Advertisement
ਕਿਸਾਨ ਮੰਡੀ ’ਚ ਸੁੱਕਾ ਝੋਨਾ ਲੈ ਕੇ ਆਉਣ: ਡੀਸੀ
ਡਿਪਟੀ ਕਮਿਸ਼ਨ ਅਭੀਜੀਤ ਕਪਲੀਸ਼ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵੇਚਣ ਵਿੱਚ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਮੁਕੰਮਲ ਹਨ। ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਹੋਣ ’ਤੇ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
Advertisement