ਨਹਿਰ ’ਤੇ ਨਵੇਂ ਪੁਲ ਦੀ ਉਸਾਰੀ ਸ਼ੁਰੂ
ਇੱਥੇ ਗੁਰੂਕੁਲ ਰੋਡ ਨਹਿਰ ’ਤੇ ਅੱਜ ਨਵੇਂ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ। ਗੌਰਤਲਬ ਹੈ ਕਿ ਇਸੇ ਜਗ੍ਹਾ ’ਤੇ ਪੁਰਾਣਾ ਹੋਣ ਕਰਕੇ ਪੁਲ ਟੁੱਟ ਗਿਆ ਸੀ। ਇਸੇ ਥਾਂ ’ਤੇ ਇੱਕ ਵਾਪਰੇ ਹਾਦਸੇ ’ਚ ਚਾਰ ਬੱਚਿਆਂ ਦੀ ਜਾਨ ਚਲੀ ਗਈ ਸੀ।...
Advertisement
ਇੱਥੇ ਗੁਰੂਕੁਲ ਰੋਡ ਨਹਿਰ ’ਤੇ ਅੱਜ ਨਵੇਂ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ। ਗੌਰਤਲਬ ਹੈ ਕਿ ਇਸੇ ਜਗ੍ਹਾ ’ਤੇ ਪੁਰਾਣਾ ਹੋਣ ਕਰਕੇ ਪੁਲ ਟੁੱਟ ਗਿਆ ਸੀ। ਇਸੇ ਥਾਂ ’ਤੇ ਇੱਕ ਵਾਪਰੇ ਹਾਦਸੇ ’ਚ ਚਾਰ ਬੱਚਿਆਂ ਦੀ ਜਾਨ ਚਲੀ ਗਈ ਸੀ। ਉਸ ਤੋਂ ਬਾਅਦ ਲੋਕਾਂ ਵੱਲੋਂ ਸਰਕਾਰ ਤੋਂ ਨਵਾਂ ਪੁਲ ਬਣਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਪੁਲ ਉਸਾਰੀ ਦੀ ਰਸਮੀ ਸ਼ੁਰੂਆਤ ਕਰਾਉਣ ਲਈ ਪੁੱਜੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੁਲ ਬਣਾਉਣ ਦੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪੁਲ ਦੋ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪੁਲ ਜਨਤਾ ਨਗਰ, ਜੋਗੀ ਨਗਰ, ਅਰਜਨ ਨਗਰ, ਐਫ ਸੀ ਕਲੋਨੀ, ਪਰਤਾਪ ਨਗਰ ਅਤੇ ਮੁਲਤਾਨੀਆਂ ਰੋਡ ਨੂੰ ਆਪਸ ਵਿੱਚ ਜੋੜੇਗਾ।
Advertisement
Advertisement
