ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹਿਣਾ ਤੋਂ ਕਾਂਗਰਸ ਨੇ ਗੁਰਪ੍ਰੀਤ ਕੌਰ ਖਹਿਰਾ ਨੂੰ ਉਮੀਦਵਾਰ ਬਣਾਇਆ

ਸਥਾਨਕ ਕਾਂਗਰਸੀ ਆਗੂਆਂ ਦੀ ਮੀਟਿੰਗ ਸ਼ਾਂਤੀ ਹਾਲ ਸ਼ਹਿਣਾ ਵਿੱਚ ਬਲਾਕ ਪ੍ਰਧਾਨ ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਕਾਂਗਰਸ ਪਾਰਟੀ ਵੱਲੋਂ ਗੁਰਪ੍ਰੀਤ ਕੌਰ ਖਹਿਰਾ ਨੂੰ ਸ਼ਹਿਣਾ ਜ਼ੋਨ ਤੋਂ ਬਲਾਕ ਸਮਿਤੀ ਲਈ ਉਮੀਦਵਾਰ ਬਣਾਇਆ ਗਿਆ।  ਇਸ ਮੌਕੇ ਸੁਖਵਿੰਦਰ...
ਬਲਾਕ ਸਮਿਤੀ ਚੋਣਾਂ ਲਈ ਸ਼ਹਿਣਾ ਜ਼ੋਨ ਤੋਂ ਐਲਾਨੀ ਉਮੀਦਵਾਰ ਗੁਰਪ੍ਰੀਤ ਕੌਰ ਨਾਲ ਪਾਰਟੀ ਵਰਕਰ।
Advertisement

ਸਥਾਨਕ ਕਾਂਗਰਸੀ ਆਗੂਆਂ ਦੀ ਮੀਟਿੰਗ ਸ਼ਾਂਤੀ ਹਾਲ ਸ਼ਹਿਣਾ ਵਿੱਚ ਬਲਾਕ ਪ੍ਰਧਾਨ ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਕਾਂਗਰਸ ਪਾਰਟੀ ਵੱਲੋਂ ਗੁਰਪ੍ਰੀਤ ਕੌਰ ਖਹਿਰਾ ਨੂੰ ਸ਼ਹਿਣਾ ਜ਼ੋਨ ਤੋਂ ਬਲਾਕ ਸਮਿਤੀ ਲਈ ਉਮੀਦਵਾਰ ਬਣਾਇਆ ਗਿਆ।  ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚ, ਰੌਸ਼ਨ ਸ਼ਰਮਾ ਸਾਬਕਾ ਪੰਚ, ਨਰਿੰਦਰ ਕੁਮਾਰ ਸਦਿਓੜਾ, ਸਿਟੀ ਕਾਂਗਰਸ ਸ਼ਹਿਣਾ ਦੇ ਪ੍ਰਧਾਨ ਗਿਰਧਾਰੀ ਲਾਲ, ਹਰਦੇਵ ਸਿੰਘ ਗਿੱਲ ਸਾਬਕਾ ਪੰਚ, ਅਸ਼ੋਕ ਕੁਮਾਰ ਭਗਰੀਆਂ, ਗੁਰਪਿੰਦਰ ਸਿੰਘ ਪਿੰਕੂ, ਮੀਤਾ ਸਿੰਘ, ਬਲਜੀਤ ਸਿੰਘ ਆਜ਼ਾਦ ਆਦਿ ਹਾਜ਼ਰ ਸਨ।

ਸਾਬਕਾ ਪੰਚ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਕਿਹਾ ਕਿ ਹਰ ਜ਼ੋਨ ਤੋਂ ਜਾਣੇ ਪਹਿਚਾਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਇਸੇ ਪ੍ਰਕਾਰ ਬਲਾਕ ਸ਼ਹਿਣਾ ਦੇ ਬਲਾਕ ਸਮਿਤੀ ਜ਼ੋਨ ਭਗਤਪੁਰਾ ਮੌੜ ਤੋਂ ਦਲੀਪ ਸਿੰਘ ਸਾਬਕਾ ਪੰਚ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਗਿਆ ਹੈ। ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਗੁਰਤੇਜ ਸਿੰਘ ਨੈਣੇਵਾਲ ਬਲਾਕ ਪ੍ਰਧਾਨ, ਅੰਗਰੇਜ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।

Advertisement

Advertisement
Show comments