ਰੇਤ ਕੱਢਣ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਟਕਰਾਅ
                      ਇੱਥੋਂ ਦੇ ਪਿੰਡ ਮੰਝਲੀ ਵਿੱਚ ਆਪਣੇ ਖੇਤਾਂ ’ਚੋਂ ਰੇਤ ਕੱਢ ਰਹੇ ਕਿਸਾਨਾਂ ਨਾਲ ਖਣਨ ਵਿਭਾਗ ਦਾ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਬੀਤੀ ਸ਼ਾਮ ਵਿਭਾਗ ਦੇ ਅਧਿਕਾਰੀਆਂ ਦਾ ਦੋਸ਼ ਸੀ ਕਿ ਕਿਸਾਨ ਵੱਲੋਂ ਖੇਤਾਂ ਵਿੱਚ ਰੇਤ ਪੁਟਾਈ ਮਸ਼ੀਨ ਸਥਾਪਤ...
                
        
        
    
                 Advertisement 
                
 
            
        
ਇੱਥੋਂ ਦੇ ਪਿੰਡ ਮੰਝਲੀ ਵਿੱਚ ਆਪਣੇ ਖੇਤਾਂ ’ਚੋਂ ਰੇਤ ਕੱਢ ਰਹੇ ਕਿਸਾਨਾਂ ਨਾਲ ਖਣਨ ਵਿਭਾਗ ਦਾ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਬੀਤੀ ਸ਼ਾਮ ਵਿਭਾਗ ਦੇ ਅਧਿਕਾਰੀਆਂ ਦਾ ਦੋਸ਼ ਸੀ ਕਿ ਕਿਸਾਨ ਵੱਲੋਂ ਖੇਤਾਂ ਵਿੱਚ ਰੇਤ ਪੁਟਾਈ ਮਸ਼ੀਨ ਸਥਾਪਤ ਕਰਕੇ ਰੇਤ ਦੀ ਚੱਲਦੇ ਪਾਣੀ ਵਿੱਚੋਂ ਪੁਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੱਡੇ ਮਾਰਕੇ ਰੇਤ ਨਿਕਾਸੀ ਕਰਨੀ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ।
ਦੂਜੇ ਪਾਸੇ ਖੇਤ ਮਾਲਕ ਗੁਰਦਿਆਲ ਸਿੰਘ ਦਾ ਦੋਸ਼ ਹੈ ਕਿ ਵਿਭਾਗ ਰੇਤ ਠੇਕੇਦਾਰਾਂ ਦੇ ਦਬਾਅ ਹੇਠ ਸਾਨੂੰ ਰੇਤ ਨਿਕਾਸੀ ਤੋਂ ਰੋਕ ਰਿਹਾ ਹੈ। ਕਿਸਾਨ ਮੁਤਾਬਕ ਸਾਡੀ ਜ਼ਮੀਨ ਹੜ੍ਹਾਂ ਕਾਰਨ ਉੱਚੀ ਨੀਵੀਂ ਹੋ ਗਈ ਹੈ ਅਤੇ ਹੁਣ ਵਾਹੀਯੋਗ ਨਹੀਂ ਰਹੀ ਹੈ, ਪਰ ਵਿਭਾਗ ਉਪਰਲੇ ਹਿੱਸੇ ਦੀ ਮਿਨਤੀ ਦੇ ਹਵਾਲੇ ਨਾਲ ਸਾਨੂੰ ਰੇਤ ਨਿਕਾਸੀ ਤੋਂ ਰੋਕ ਰਿਹਾ ਹੈ।
ਇਸ ਵਿਵਾਦ ਦੌਰਾਨ ਹੀ ਕਿਸਾਨ ਮਜ਼ਦੂਰ ਸਘੰਰਸ ਕਮੇਟੀ ਦੇ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ ਅਤੇ ਬਲਵੰਤ ਸਿੰਘ ਵੀ ਆਪਣੇ ਕਿਸਾਨ ਸਾਥੀਆਂ ਨਾਲ ਮੌਕੇ ’ਤੇ ਪੁੱਜ ਗਏ ਅਤੇ ਪ੍ਰਸ਼ਾਸਨ ਦਾ ਤਿੱਖਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਬਿਨਾਂ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਨਿਕਾਸੀ ਤੋਂ ਰੋਕ ਰਿਹਾ ਸੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਰੇਤ ਪੁਟਾਈ ਵਾਲੀ ਮਸ਼ੀਨ ਨੂੰ ਲੈ ਕੇ ਦੋਹਾਂ ਧਿਰਾ ਵਿਚਕਾਰ ਸਥਿਤੀ ਗੰਭੀਰ ਬਣੀ ਰਹੀ ਹਾਲਾਂਕਿ ਬਾਅਦ ਵਿੱਚ ਮਸ਼ੀਨ ਨੂੰ ਪੁਲੀਸ ਦੀ ਨਿਗਰਾਨੀ ਹੇਠ ਉੱਥੇ ਹੀ ਰਹਿਣ ਦੀ ਸਹਿਮਤੀ ਬਣੀ।
ਖਣਨ ਵਿਭਾਗ ਦੇ ਐਸਡੀਓ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਨਜਾਇਜ਼ ਤੌਰ ਤੇ ਰੇਤ ਨਿਕਾਸੀ ਕਰ ਰਹੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਝਲੀ ਪਿੰਡ ਦਾ ਕਿਸਾਨ ਵੀ ਚੱਲਦੇ ਪਾਣੀ ਵਿੱਚੋਂ ਨਿਕਾਸੀ ਕਰ ਰਿਹਾ ਸੀ। ਉਸ ਵਿਰੁੱਧ ਪੁਲੀਸ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
                 Advertisement 
                
 
            
        
                 Advertisement 
                
 
            
        