ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਜਲੀ ਨਿਗਮ ਵਿਰੁੱਧ ਸੀ ਐੱਮ ਵਿੰਡੋ ’ਤੇ ਸ਼ਿਕਾਇਤ

ਪਿੰਡ ਸਿੰਘਪੁਰਾ ਦੇ ਵਸਨੀਕ ਜ਼ੋਰਾ ਸਿੰਘ ਨੇ ਬਿਜਲੀ ਨਿਗਮ ਵਿਰੁੱਧ ਸੀ ਐੱਮ ਵਿੰਡੋ ’ਤੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਦੋਸ਼ ਲਾਇਆ ਕਿ ਬਿਜਲੀ ਨਿਗਮ ਨੇ ਉਸ ਦੇ ਚਾਚੇ ਦਾ ਬਿਜਲੀ ਬਿੱਲ ਉਸ ਦੇ ਬਿਜਲੀ ਬਿੱਲ ਵਿੱਚ ਜੋੜਿਆ ਹੈ। ਉਸ...
Advertisement

ਪਿੰਡ ਸਿੰਘਪੁਰਾ ਦੇ ਵਸਨੀਕ ਜ਼ੋਰਾ ਸਿੰਘ ਨੇ ਬਿਜਲੀ ਨਿਗਮ ਵਿਰੁੱਧ ਸੀ ਐੱਮ ਵਿੰਡੋ ’ਤੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਦੋਸ਼ ਲਾਇਆ ਕਿ ਬਿਜਲੀ ਨਿਗਮ ਨੇ ਉਸ ਦੇ ਚਾਚੇ ਦਾ ਬਿਜਲੀ ਬਿੱਲ ਉਸ ਦੇ ਬਿਜਲੀ ਬਿੱਲ ਵਿੱਚ ਜੋੜਿਆ ਹੈ। ਉਸ ਨੇ ਮੰਗ ਕੀਤੀ ਹੈ ਕਿ ਇਸ ਨੂੰ ਉਸ ਦੇ ਬਿੱਲ ਵਿੱਚੋਂ ਹਟਾਇਆ ਜਾਵੇ।

ਜ਼ੋਰਾ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਚਾਚੇ ਦਾ ਵੱਖਰਾ ਬਿਜਲੀ ਮੀਟਰ ਹੈ ਅਤੇ ਉਸਦਾ ਬਕਾਇਆ ਬਿੱਲ ਹੈ, ਜਿਸ ਦਾ ਉਸਨੇ ਸਮੇਂ ਸਿਰ ਭੁਗਤਾਨ ਨਹੀਂ ਕੀਤਾ। ਨਤੀਜੇ ਵਜੋਂ ਨਿਗਮ ਨੇ ਗੁਰਪਿਆਰ ਸਿੰਘ ਦਾ ਬਿੱਲ ਉਸ ਦੇ ਬਿਜਲੀ ਬਿੱਲ ਵਿੱਚ ਜੋੜ ਦਿੱਤਾ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਰਿਹਾ ਹੈ। ਉਸਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਚਾਚੇ ਤੋਂ ਵੱਖ ਰਹਿ ਰਿਹਾ ਹੈ ਅਤੇ ਉਸਦਾ ਵੱਖਰਾ ਰਾਸ਼ਨ ਕਾਰਡ ਹੈ। ਇਸ ਤੋਂ ਇਲਾਵਾ, ਪੰਚਾਇਤ ਨੇ ਨਿਗਮ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਦੋਵੇਂ ਵੱਖਰੇ ਰਹਿੰਦੇ ਹਨ। ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਇਸ ਮੁੱਦੇ ਨੂੰ ਲੈ ਕੇ ਬਿਜਲੀ ਨਿਗਮ ਦਫ਼ਤਰ ਦੇ ਕਈ ਵਾਰ ਦੌਰੇ ਕਰ ਚੁੱਕੇ ਹਨ, ਪਰ ਨਿਗਮ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ।

Advertisement

Advertisement
Show comments