ਟੀਕਾਕਰਨ ਦਿਵਸ ਮੌਕੇ ਵਿਦਿਆਰਥਣਾਂ ਦੇ ਮੁਕਾਬਲੇ
ਭੁੱਚੋ ਮੰਡੀ: ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਲਹਿਰਾ ਮੁਹੱਬਤ (ਬਠਿੰਡਾ) ਵੱਲੋਂ ਵਿਸ਼ਵ ਟੀਕਾਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਹੈਲਥ ਐਜੂਕੇਸ਼ਨ, ਟੀਕਾਕਰਨ ਸਬੰਧੀ ਪੋਸਟਰ ਪ੍ਰਦਰਸ਼ਨ, ਰੀਲਜ਼ ਮੁਕਾਬਲੇ, ਟੀਕਾਕਰਨ ਲਈ ਰੋਲ ਪਲੇਅ ਅਤੇ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ...
Advertisement
ਭੁੱਚੋ ਮੰਡੀ: ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ ਲਹਿਰਾ ਮੁਹੱਬਤ (ਬਠਿੰਡਾ) ਵੱਲੋਂ ਵਿਸ਼ਵ ਟੀਕਾਕਰਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਹੈਲਥ ਐਜੂਕੇਸ਼ਨ, ਟੀਕਾਕਰਨ ਸਬੰਧੀ ਪੋਸਟਰ ਪ੍ਰਦਰਸ਼ਨ, ਰੀਲਜ਼ ਮੁਕਾਬਲੇ, ਟੀਕਾਕਰਨ ਲਈ ਰੋਲ ਪਲੇਅ ਅਤੇ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ ਘਰਾਂ, ਸਕੂਲਾਂ ਅਤੇ ਡਿਸਪੈਂਸਰੀਆਂ ਵਿੱਚ ਜਾ ਕੇ ਲੋਕਾਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਅਤੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਵੀ ਪਿਲਾਈਆਂ। ਲੋਕਾਂ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਸ਼ੀਬਾ ਅਨੀਥਾ ਰਾਣੀ ਨੇ ਵੱਖ ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਨੇ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਆ। ਇਸ ਮੌਕੇ ਸਟਾਫ ਮੈਂਬਰ ਸ਼ਿਖਾ ਚੋਪੜਾ, ਸਿਮਰਨਜੀਤ ਕੌਰ, ਸੰਦੀਪ ਕੌਰ, ਸੁਮਨਪ੍ਰੀਤ ਕੌਰ, ਨਵਦੀਪ ਕੌਰ, ਸੁਖਪ੍ਰੀਤ ਕੌਰ, ਕਰਮਜੀਤ ਕੌਰ, ਵੀਨਸ ਗੋਇਲ, ਮਮਤਾ ਰਾਣੀ, ਮਧੂ, ਲੂਬਨਾ ਇਸ਼ਾਕ, ਸ਼ੁਗੁਫਤਾ ਅਤੇ ਮਹਿਕਪ੍ਰੀਤ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement