ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੁੱਚੋ ਮੰਡੀ ਵਿੱਚ ਰਾਹਤ ਸਮੱਗਰੀ ਇੱਕਠੀ ਕੀਤੀ

ਭੁੱਚੋ ਮੰਡੀ: ਤੇਰਾ ਤੇਰਾ ਸਹਿਯੋਗ ਟਰੱਸਟ ਅਤੇ ਸਮਾਜ ਭਲਾਈ ਕਲੱਬ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼ਹਿਰ ’ਚੋਂ ਰਾਸ਼ਨ, ਕੱਪੜੇ ਅਤੇ ਨਕਦੀ ਇਕੱਠੀ ਕੀਤੀ ਗਈ। ਟਰੱਸਟ ਅਤੇ ਕਲੱਬ ਦੇ ਵਾਲੰਟੀਅਰਾਂ ਨੇ ਸ਼ਹਿਰ ਦੀਆਂ ਦੁਕਾਨਾਂ...
ਭੁੱਚੋ ਮੰਡੀ ਵਿੱਚ ਰਾਹਤ ਸਮੱਗਰੀ ਇਕੱਠੀ ਕਰਦੇ ਹੋਏ ਦੁਕਾਨਦਾਰ। -ਫੋਟੋ: ਪਵਨ ਗੋਇਲ
Advertisement

ਭੁੱਚੋ ਮੰਡੀ: ਤੇਰਾ ਤੇਰਾ ਸਹਿਯੋਗ ਟਰੱਸਟ ਅਤੇ ਸਮਾਜ ਭਲਾਈ ਕਲੱਬ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼ਹਿਰ ’ਚੋਂ ਰਾਸ਼ਨ, ਕੱਪੜੇ ਅਤੇ ਨਕਦੀ ਇਕੱਠੀ ਕੀਤੀ ਗਈ। ਟਰੱਸਟ ਅਤੇ ਕਲੱਬ ਦੇ ਵਾਲੰਟੀਅਰਾਂ ਨੇ ਸ਼ਹਿਰ ਦੀਆਂ ਦੁਕਾਨਾਂ ’ਤੇ ਜਾ ਕੇ ਸਾਮਾਨ ਇਕੱਠਾ ਕੀਤਾ। ਇਸ ਮੌਕੇ ਸਮਾਜ ਸੇਵੀ ਮਨਦੀਪ ਸਿੰਘ, ਕਰਮ ਸਿੰਘ ਅਤੇ ਰਾਜਵਿੰਦਰ ਰੰਗੀਲਾ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸ਼ਹਿਰ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਲਗਾਤਾਰ ਰਾਸ਼ਨ ਆਦਿ ਇਕੱਠਾ ਕੀਤਾ ਜਾਵੇਗਾ ਅਤੇ ਸਰਦੂਲਗੜ੍ਹ ਤੇ ਮਾਨਸਾ ਦੇ ਹੜ੍ਹ ਪੀੜਤਾਂ ਨੂੰ ਭੇਜਿਆ ਜਾਵੇਗਾ। -ਪੱਤਰ ਪ੍ਰੇਰਕ

Advertisement
Advertisement
Tags :
ਇਕੱਠੀਸਮੱਗਰੀਕੀਤੀ:ਭੁੱਚੋਮੰਡੀਰਾਹਤਵਿੱਚ