ਸਫ਼ਾਈ ਮਸ਼ੀਨਾਂ ਨੂੰ ਦਿਖਾਈ ਝੰਡੀ
ਸ਼ਹਿਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਨੂੰ ਦੂਰ ਕਰਨ ਲਈ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ 72 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਜੈਟਿੰਗ ਕਮ ਸੰਕਸ਼ਨ ਅਤੇ ਗ੍ਰੈਬ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ...
Advertisement
ਸ਼ਹਿਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਨੂੰ ਦੂਰ ਕਰਨ ਲਈ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ 72 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਜੈਟਿੰਗ ਕਮ ਸੰਕਸ਼ਨ ਅਤੇ ਗ੍ਰੈਬ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੀਆਂ ਮਸ਼ੀਨਾਂ ਰਾਹੀਂ ਨਗਰ ਨਿਗਮ ਹੁਣ ਆਪਣੇ ਪੱਧਰ ‘ਤੇ ਸੀਵਰੇਜ ਸਿਸਟਮ ਦੀ ਸੰਭਾਲ ਕਰੇਗਾ ਅਤੇ ਇਸ ਲਈ ਮਸ਼ੀਨਰੀ ਖਰੀਦ ਕੇ ਸਵੈ-ਨਿਰਭਰਤਾ ਵੱਲ ਵਧ ਰਿਹਾ ਹੈ। ਮੇਅਰ ਮਹਿਤਾ ਨੇ ਦੱਸਿਆ ਕਿ ਤ੍ਰਿਵੇਣੀ ਕੰਪਨੀ ਪਿਛਲੇ 10 ਸਾਲ ਤੋਂ ਸੀਵਰੇਜ ਦੀ ਦੇਖਭਾਲ ਕਰ ਰਹੀ ਸੀ, ਪਰ ਕੰਮ ਵਿੱਚ ਲਾਪਰਵਾਹੀ ਕਾਰਨ ਹੁਣ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ। ਮੇਅਰ ਨੇ ਦੱਸਿਆ ਕਿ ਹੁਣ ਨਗਰ ਨਿਗਮ ਕੋਲ ਤਿੰਨ ਜੈਟਿੰਗ ਕਮ ਸੰਕਸ਼ਨ ਮਸ਼ੀਨਾਂ ਅਤੇ ਛੇ ਗ੍ਰੈਬ ਮਸ਼ੀਨਾਂ ਹੋ ਗਈਆਂ ਹਨ।
Advertisement
Advertisement