ਅਨੰਦ ਸਾਗਰ ਸਕੂਲ ਦੇ ਬੱਚਿਆਂ ਨੇ ਟੂਰ ਲਾਇਆ
ਸੰਤ ਬਾਬਾ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਅਨੰਦ ਸਾਗਰ ਪਬਲਿਕ ਸਕੂਲ ਰੌਂਤਾ ਦੇ ਪਹਿਲੀ ਤੋਂ ਪੰਜਵੀਂ ਤੱਕ ਦੀ ਜਮਾਤ ਦੇ ਬੱਚਿਆਂ ਦਾ ਟੂਰ ਲਗਾਇਆ ਗਿਆ। ਪ੍ਰਿੰਸੀਪਲ ਅਮਰਜੀਤ ਸਿੰਘ ਖਾਈ ਨੇ ਦੱਸਿਆ ਕਿ ਬੱਚਿਆਂ ਨੇ ਕਰਤਾਰਪੁਰ ਸਾਹਿਬ 'ਚ ਸ਼ਹੀਦੀ...
Advertisement
ਸੰਤ ਬਾਬਾ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਅਨੰਦ ਸਾਗਰ ਪਬਲਿਕ ਸਕੂਲ ਰੌਂਤਾ ਦੇ ਪਹਿਲੀ ਤੋਂ ਪੰਜਵੀਂ ਤੱਕ ਦੀ ਜਮਾਤ ਦੇ ਬੱਚਿਆਂ ਦਾ ਟੂਰ ਲਗਾਇਆ ਗਿਆ। ਪ੍ਰਿੰਸੀਪਲ ਅਮਰਜੀਤ ਸਿੰਘ ਖਾਈ ਨੇ ਦੱਸਿਆ ਕਿ ਬੱਚਿਆਂ ਨੇ ਕਰਤਾਰਪੁਰ ਸਾਹਿਬ 'ਚ ਸ਼ਹੀਦੀ ਗੈਲਰੀ, ਗੁਰਦੁਆਰਾ ਸਾਹਿਬ, ਸੁਲਤਾਨਪੁਰ 'ਚ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਹੱਟ ਸਾਹਿਬ, ਸੰਤ ਘਾਟ ਸਾਹਿਬ, ਵੇਈਂ ਨਦੀ ਤੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ। ਇਸ ਮੌਕੇ ਜਨਰਲ ਸਕੱਤਰ ਜਗਸੀਰ ਸਿੰਘ ਸਿੱਧੂ, ਮਾਰਕੀਟਿੰਗ ਡਾਇਰੈਕਟਰ ਕਸ਼ਮੀਰ ਸਿੰਘ, ਪ੍ਰਬੰਧਕੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਡਾਇਰੈਕਟਰ ਸਰਵਪਾਲ ਸ਼ਰਮਾ, ਕੋਆਰਡੀਨੇਟਰ ਵੀਨਾ ਰਾਣੀ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਤੀਰਥ ਸਿੰਘ, ਮਨਦੀਪ ਕੌਰ,ਰਮਨਦੀਪ ਕੌਰ, ਸਤਵੀਰ ਕੌਰ, ਸੰਦੀਪ ਸਿੰਘ ਤੇ ਸਿਮਰਜੀਤ ਕੌਰ ਹਾਜ਼ਰ ਸਨ।
Advertisement
Advertisement
