ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਨੇ ਟੂਰ ਲਾਇਆ
ਭਗਤਾ ਭਾਈ: ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਬੱਚਿਆਂ ਵੱਲੋਂ ਮੁੱਖ ਅਧਿਆਪਕ ਸੁਰਜੀਤ ਸਿੰਘ ਬਾਵਾ ਦੀ ਅਗਵਾਈ ਹੇਠ ਇੱਕ ਰੋਜ਼ਾ ਟੂਰ ਲਗਾਇਆ ਗਿਆ। ਅਧਿਆਪਕਾ ਗੁਰਮੀਤ ਕੌਰ ਨੇ ਦੱਸਿਆ ਕਿ ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਭਿਆਣਾ ਸਾਹਿਬ, ਠਾਠ ਬੱਧਣੀ ਕਲਾਂ, ਨਾਨਕਸਰ...
Advertisement
ਭਗਤਾ ਭਾਈ: ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਬੱਚਿਆਂ ਵੱਲੋਂ ਮੁੱਖ ਅਧਿਆਪਕ ਸੁਰਜੀਤ ਸਿੰਘ ਬਾਵਾ ਦੀ ਅਗਵਾਈ ਹੇਠ ਇੱਕ ਰੋਜ਼ਾ ਟੂਰ ਲਗਾਇਆ ਗਿਆ। ਅਧਿਆਪਕਾ ਗੁਰਮੀਤ ਕੌਰ ਨੇ ਦੱਸਿਆ ਕਿ ਟੂਰ ਦੌਰਾਨ ਬੱਚਿਆਂ ਨੇ ਗੁਰਦੁਆਰਾ ਭਿਆਣਾ ਸਾਹਿਬ, ਠਾਠ ਬੱਧਣੀ ਕਲਾਂ, ਨਾਨਕਸਰ ਕਲੇਰਾਂ ਅਤੇ ਸੰਤ ਆਸ਼ਰਮ ਲੋਪੋਕੇ ਦੇ ਦਰਸ਼ਨ ਕੀਤੇ। ਵਾਪਸੀ ਸਮੇਂ ਬੱਚਿਆਂ ਨੇ ਗੁਰਦੁਆਰਾ ਮੇਹਦੀਆਣਾ ਸਾਹਿਬ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਬਣਾਈਆਂ ਕਲਾਕ੍ਰਿਤਾਂ ਵੇਖੀਆਂ। ਇਸ ਮੌਕੇ ਕਿਰਨਦੀਪ ਕੌਰ, ਪਰਮਿੰਦਰ ਕੌਰ ਤੇ ਪ੍ਰੀਤੀ ਰਿਓਣ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਬਜੀਤ ਕੌਰ ਮੀਨਾ, ਅਮਨਦੀਪ ਕੌਰ ਅਤੇ ਜਸਵੀਰ ਕੌਰ ਫੂਲ ਹਾਜ਼ਰ ਸਨ।- ਪੱਤਰ ਪ੍ਰੇਰਕਕੈਪਸ਼ਨ: ਟੂਰ ਮੌਕੇ ਸੇਂਟ ਸੋਲਜ਼ਰ ਸਕੂਲ ਦੇ ਬੱਚੇ। -ਫੋਟੋ: ਮਰਾਹੜ
Advertisement
Advertisement