ਬੱਚਿਆਂ ਨੇ ਕਰਾਟੇ ਮੁਕਾਬਲਿਆਂ 'ਚ ਮਾਰੀਆਂ ਮੱਲਾਂ
ਸੰਤ ਮਹੇਸ਼ ਮੁਨੀ ਇੰਟਰਨੈਸ਼ਨਲ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਦੇ ਕੰਟਰੋਲਰ ਇੰਦਰਪਾਲ ਕੌਰ ਦਿਉਲ ਨੇ ਦੱਸਿਆ ਕਿ ਵਿਦਿਆਰਥਣ ਗਾਰਗੀ ਪ੍ਰੀਤ ਕੌਰ ਨੇ 28 ਕਿਲੋ ਵਰਗ ਵਿੱਚ ਪਹਿਲਾ, ਗੁਰਨੂਰ...
Advertisement
ਸੰਤ ਮਹੇਸ਼ ਮੁਨੀ ਇੰਟਰਨੈਸ਼ਨਲ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਦੇ ਕੰਟਰੋਲਰ ਇੰਦਰਪਾਲ ਕੌਰ ਦਿਉਲ ਨੇ ਦੱਸਿਆ ਕਿ ਵਿਦਿਆਰਥਣ ਗਾਰਗੀ ਪ੍ਰੀਤ ਕੌਰ ਨੇ 28 ਕਿਲੋ ਵਰਗ ਵਿੱਚ ਪਹਿਲਾ, ਗੁਰਨੂਰ ਕੌਰ ਨੇ 18 ਕਿਲੋ ਵਰਗ 'ਚ ਤੀਜਾ ਸਥਾਨ, ਮਨਜਿੰਦਰ ਕੌਰ ਨੇ 28 ਕਿਲੋ 'ਚ ਤੀਜਾ, ਮਨਵੀਰ ਕੌਰ ਨੇ 30 ਕਿਲੋ ਵਰਗ 'ਚ ਪਹਿਲਾ, ਪ੍ਰਭਜੋਤ ਨੇ 25 ਕਿਲੋ ਅਤੇ ਪ੍ਰਭਜੋਤ ਸ਼ਰਮਾ ਨੇ 80 ਕਿਲੋ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਕੇਸ਼ਵ ਕੁਮਾਰ ਗਰਗ ਤੇ ਕੰਟਰੋਲਰ ਇੰਦਰਪਾਲ ਕੌਰ ਦਿਉਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ
Advertisement
Advertisement