ਚੇਅਰਮੈਨ ਜੀਦਾ ਤਖ਼ਤ ਕੇਸਗੜ੍ਹ ਵਿਖੇ ਨਤਮਸਤਕ ਹੋਏ
ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਪਰਿਵਾਰ ਸਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਵਿਖੇ ਗੁਰੂ ਤੇਗ ਬਹਾਦਰ ਨੂੰ ਸਿਜਦਾ ਕਰਨ ਪਹੁੰਚੇ। ਸ੍ਰੀ ਜੀਦਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ...
Advertisement
ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਪਰਿਵਾਰ ਸਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਵਿਖੇ ਗੁਰੂ ਤੇਗ ਬਹਾਦਰ ਨੂੰ ਸਿਜਦਾ ਕਰਨ ਪਹੁੰਚੇ। ਸ੍ਰੀ ਜੀਦਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਤਖ਼ਤ ’ਤੇ ਨਤਮਸਤਕ ਹੋ ਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਪੰਜਾਬੀਆਂ ਨੂੰ ਫ਼ਖ਼ਰ ਹੈ ਕਿ ਉਹ ਗੁਰੂਆਂ ਦੀ ਵਰੋਸਾਈ ਇਸ ਪਵਿੱਤਰ ਧਰਤੀ ’ਤੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਰਬ ਸਾਂਝੀਵਾਲਤਾ ਦੇ ਉਦੇਸ਼ ਤਹਿਤ ਆਪਣੇ ਬਲੀਦਾਨ ਦਿੱਤੇ ਅਤੇ ਮਨੁੱਖਤਾ ਦੀ ਰਾਖੀ ਕੀਤੀ।
Advertisement
Advertisement
