ਸੀ ਸੀ ਆਈ ਵੱਲੋਂ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ
                    ਸੀਸੀਆਈ ਨੇ ਮਾਰਕੀਟ ਕਮੇਟੀ ਬਠਿੰਡਾ ਵਿੱਚ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਨੇ ਦੱਸਿਆ ਕਿ ਅੱਜ ਕਿਸਾਨ ਬਲਕਾਰ ਸਿੰਘ ਪਿੰਡ ਘੁੱਦਾ ਤੇ ਗੁਰਤੇਜ ਸਿੰਘ ਪਿੰਡ ਕੋਟਸ਼ਮੀਰ ਦੀ 9 ਕੁਇੰਟਲ ਨਰਮੇ ਦੀ ਫ਼ਸਲ ਦੀ...
                
        
        
    
                 Advertisement 
                
 
            
        ਸੀਸੀਆਈ ਨੇ ਮਾਰਕੀਟ ਕਮੇਟੀ ਬਠਿੰਡਾ ਵਿੱਚ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਨੇ ਦੱਸਿਆ ਕਿ ਅੱਜ ਕਿਸਾਨ ਬਲਕਾਰ ਸਿੰਘ ਪਿੰਡ ਘੁੱਦਾ ਤੇ ਗੁਰਤੇਜ ਸਿੰਘ ਪਿੰਡ ਕੋਟਸ਼ਮੀਰ ਦੀ 9 ਕੁਇੰਟਲ ਨਰਮੇ ਦੀ ਫ਼ਸਲ ਦੀ ਖ੍ਰੀਦ ਸਰਕਾਰੀ ਰੇਟ 7860 ਰੁਪਏ ’ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਨਰਮੇ ਦੀ ਫਸਲ ਸੀਸੀਆਈ ਨੂੰ ਵੇਚਣ ਲਈ ਆਪਣੀ ਰਜਿਸਟ੍ਰੇਸ਼ਨ ‘ਕਪਾਸਕਿਸਾਨ’ ਐਪ ਉੱਤੇ ਕਰਵਾ ਸਕਦੇ ਹਨ। ਇਸ ਲਈ ਸਬੰਧਤ ਕਿਸਾਨ ਦੀ ਫੋਟੋ, ਆਧਾਰ ਕਾਰਡ ਜਮ੍ਹਾਬੰਦੀ, ਗਿਰਦੌਰੀ ਚਲਤ ਸਾਲ/ਪਿਛਲੇ ਸਾਲ ਦੀ ਜਾਂ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕਪਾਹ ਬੀਜ ਸਰਟੀਫਿਕੇਟ ਦੀ ਕਾਪੀ ਲੋੜੀਂਦੇ ਹਨ। ਦੂਜੇ ਪਾਸੇ ਕਿਸਾਨ ਆਗੂ ਬਲਕਰਨ ਸਿੰਘ ਬਰਾੜ ਨੇ ਸੀਸੀਆਈ ਤੇ ਸਵਾਲ ਚੁੱਕਦੇ ਕਿਹਾ ਕਿ ਸਰਕਾਰੀ ਖ਼ਰੀਦ ਸਿਰਫ ਖਾਨਾਪੂਰਤੀ ਹੈ, ਜਦੋਂ ਕਿ ਨਰਮੇ ਦੀ ਫ਼ਸਲ ਤਾਂ ਪਹਿਲਾਂ ਹੀ ਨਿੱਜੀ ਪਲੇਅਰਾਂ ਨੇ ਖ਼ਰਦੀ ਲਈ ਹੈ।
                 Advertisement 
                
 
            
        
                 Advertisement 
                
 
            
         
 
             
            